''84 ਦੰਗਿਆਂ ''ਤੇ ਦਿੱਤੇ ਸੈਮ ਪਿਤ੍ਰੋਦਾ ਦੇ ਬਿਆਨ ''ਤੇ ਜਾਣੋ ਕੀ ਬੋਲੀ ਮਹਿਬੂਬਾ ਮੁਫਤੀ
Saturday, May 11, 2019 - 12:57 PM (IST)

ਸ਼੍ਰੀਨਗਰ (ਵਾਰਤਾ)— 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਨੇਤਾ ਸੈਮ ਪਿਤ੍ਰੋਦਾ ਦੀ 'ਹੋਇਆ ਤਾਂ ਹੋਇਆ' ਟਿੱਪਣੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦਰਮਿਆਨ ਹੀ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਸੈਮ ਦੀ ਟਿੱਪਣੀ ਲੋਕ ਸਭਾ ਚੋਣਾਂ ਦੇ ਮਾਹੌਲ ਵਿਚ ਪਾਰਟੀ ਲਈ 'ਸੈਲਫ ਗੋਲ' ਕਰਨ ਵਰਗੀ ਹੈ। ਮਹਿਬੂਬਾ ਨੇ ਕਿਹਾ ਕਿ ਇਕ ਬੁੱਧੀਮਾਨ ਦੁਸ਼ਮਣ ਕਿਸੇ ਮੂਰਖ ਮਿੱਤਰ ਤੋਂ ਬਿਹਤਰ ਹੁੰਦਾ ਹੈ।
ਸੈਮ ਪਿਤ੍ਰੋਦਾ ਦੇ ਬਿਆਨ ਨੂੰ ਨਾਮਨਜ਼ੂਰ ਕਰਾਰ ਦਿੰਦੇ ਹੋਏ ਮਹਿਬੂਬਾ ਮਫਤੀ ਨੇ ਟਵਿੱਟਰ 'ਤੇ ਕਿਹਾ, ''ਅਜਿਹੇ ਸਮੇਂ ਵਿਚ ਜਦੋਂ ਲੋਕ ਸੋਚ ਰਹੇ ਹਨ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਆਪਣੀ ਯੋਗਤਾ ਕਾਇਮ ਰੱਖੀ ਹੈ, ਇਹ 'ਹੋਇਆ ਤਾਂ ਹੋਇਆ' ਹੋ ਗਿਆ। ਸੈਮ ਪਿਤ੍ਰੋਦਾ ਦੇ ਯੋਗਦਾਨ ਲਈ ਭਾਵੇਂ ਹੀ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ ਪਰ 1984 ਦੇ ਭਿਆਨਕ ਦੰਗਿਆਂ ਨੂੰ ਲੈ ਕੇ ਉਨ੍ਹਾਂ ਦਾ ਇਹ ਬਿਆਨ ਨਾਮਨਜ਼ੂਰ ਹੈ। ਇਕ ਬੁੱਧੀਮਾਨ ਦੁਸ਼ਮਣ ਮੂਰਖ ਮਿੱਤਰ ਤੋਂ ਬਿਹਤਰ ਹੈ।''