ਕੀ ਤੁਸੀਂ ਜਾਣਦੇ ਹੋ ਨੋਟ ''ਤੇ ਕਿਉਂ ਛਾਪੀ ਜਾਂਦੀ ਹੈ ਮਹਾਤਮਾ ਗਾਂਧੀ ਦੀ ਤਸਵੀਰ?

Tuesday, Oct 02, 2018 - 03:07 PM (IST)

ਕੀ ਤੁਸੀਂ ਜਾਣਦੇ ਹੋ ਨੋਟ ''ਤੇ ਕਿਉਂ ਛਾਪੀ ਜਾਂਦੀ ਹੈ ਮਹਾਤਮਾ ਗਾਂਧੀ ਦੀ ਤਸਵੀਰ?

ਨਵੀਂ ਦਿੱਲੀ— 2 ਅਕਤੂਬਰ ਭਾਵ ਅੱਜ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਹੈ। ਮਹਾਤਮਾ ਗਾਂਧੀ ਨਾਲ ਜੁੜੀਆਂ ਕਈ ਗੱਲਾਂ ਤੁਸੀਂ ਜਾਣਦੇ ਹੀ ਹੋਵੋਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਮੁਦਰਾ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਿਉਂ ਛਪੀ ਹੁੰਦੀ ਹੈ ਅਤੇ ਉਨ੍ਹਾਂ ਦੀ ਇਹ ਫੋਟੋ ਕਿੱਥੋਂ ਲਈ ਗਈ ਹੈ। ਇਸ ਸਵਾਲ ਦਾ ਜਵਾਬ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ।

PunjabKesari

ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਸੀ, ਜਦੋਂ ਭਾਰਤੀ ਰਿਜ਼ਰਵ ਬੈਂਕ ਦੇ ਹਿਸਾਬ ਨਾਲ ਸਾਲ 1996 'ਚ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਪ੍ਰਚਲਨ 'ਚ ਆਏ ਸੀ। ਉਸ ਦੇ ਬਾਅਦ 5,10, 20,100,500 ਅਤੇ 1000 ਰੁਪਏ ਦੇ ਨੋਟ ਛਾਪੇ ਜਾਣ ਲੱਗੇ। ਉਸ ਸਮੇਂ ਅਸ਼ੋਕ ਸਤੰਭ ਦੀ ਜਗ੍ਹਾ ਬਾਪੂ ਭਾਵ ਮਹਾਤਮਾ ਗਾਂਧੀ ਦੀ ਫੋਟੋ ਅਤੇ ਅਸ਼ੋਕ ਸੰਤਭ ਦੀ ਫੋਟੋ ਨੋਟ ਦੇ ਖੱਬੇ ਪਾਸੇ ਪ੍ਰਿੰਟ ਕੀਤੀ ਜਾਣ ਲੱਗੀ।

PunjabKesari

1987 'ਚ ਮਹਾਤਮਾ ਗਾਂਧੀ ਦੀ ਤਸਵੀਰ ਨੂੰ 1996 ਤੋਂ ਪਹਿਲਾਂ ਵਾਟਰਮਾਰਕ ਦੇ ਰੂਪ 'ਚ ਵਰਤਿਆ ਜਾਂਦਾ ਸੀ। ਜੋ ਕਿ ਨੋਟ ਦੇ ਖੱਬੇ ਪਾਸੇ ਦਿਖਾਈ ਦਿੰਦੀ ਸੀ। ਪਰ ਬਾਅਦ 'ਚ ਹਰ ਨੋਟ 'ਚ ਗਾਂਧੀ ਜੀ ਦੀ ਤਸਵੀਰ ਨੂੰ ਛਾਪਿਆ ਜਾਣ ਲੱਗਾ।
ਉੱਥੇ ਇਕ ਆਰ.ਟੀ.ਆਈ. 'ਚ ਇਹ ਗੱਲ ਸਾਹਮਣੇ ਆਈ ਸੀ ਕਿ ਸਾਲ 1993 'ਚ ਆਰ.ਬੀ.ਆਈ. ਨੇ ਨੋਟ ਦੇ ਖੱਬੇ ਪਾਸੇ ਮਹਾਤਮਾ ਗਾਂਧੀ ਦਾ ਚਿੱਤਰ ਛਾਪਣ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਸੀ। ਪਰ ਗਾਂਧੀ ਜੀ ਦੀ ਤਸਵੀਰ ਨੂੰ ਲੈ ਕੇ ਕਈ ਵਾਰ ਬਹਿਸ ਹੋਈ ਸੀ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਸੁਤੰਤਰਤਾ ਸੈਨਾਨੀ ਦੀ ਤਸਵੀਰ ਕਿਉਂ ਨਹੀਂ ਹੈ।

ਅਸਲ 'ਚ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰੀ ਪ੍ਰਤੀਕ ਦੇ ਰੂਪ 'ਚ ਮੰਨਿਆ ਜਾਂਦਾ ਹੈ। ਗਾਂਧੀ ਜੀ ਉਸ ਸਮੇਂ ਰਾਸ਼ਟਰ ਦਾ ਚਿਹਰਾ ਸੀ। ਇਸ ਲਈ ਉਨ੍ਹਾਂ ਦੇ ਨਾਂ 'ਤੇ ਫੈਸਲਾ ਲਿਆ ਗਿਆ। ਕਿਉਂਕਿ ਹੋਰ ਸੈਨਾਨੀਆਂ ਦੇ ਨਾਂ 'ਤੇ ਖੇਤਰੀ ਵਿਵਾਦ ਹੋ ਸਕਦਾ ਸੀ, ਪਰ ਇਸ ਸਵਾਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਇਸ ਦੇ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਲੋਕ ਸਭਾ 'ਚ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਪੈਨਲ ਨੇ ਗਾਂਧੀ ਦੇ ਸਥਾਨ 'ਤੇ ਕਿਸੇ ਹੋਰ ਰਾਸ਼ਟਰੀ ਨੇਤਾ ਦੀ ਤਸਵੀਰ ਨਾ ਛਾਪਣ ਦਾ ਫੈਸਲਾ ਕੀਤਾ ਹੈ, ਕਿਉਂਕਿ ਮਹਾਤਮਾ ਗਾਂਧੀ ਜੀ ਵਰਗਾ ਕੋਈ ਵੀ ਵਿਅਕਤੀ ਦੇਸ਼ 'ਚ  ਸੁਭਾਅ ਦੀ ਅਗਵਾਈ ਨਹੀਂ ਕਰ ਸਕਦਾ ਹੈ।

ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਨੋਟ 'ਚ ਛੱਪਣ ਵਾਲੀ ਗਾਂਧੀ ਦੀ ਤਸਵੀਰ 1946 'ਚ ਖਿੱਚੀ ਗਈ ਸੀ ਜੋ ਕਿ ਉਨ੍ਹਾਂ ਦੀ ਅਸਲੀ ਤਸਵੀਰ ਹੈ। ਗਾਂਧੀ ਜੀ ਦੀ ਇਹ ਤਸਵੀਰ ਉਸ ਸਮੇਂ ਲਈ ਗਈ ਸੀ ਜਦੋਂ ਉਹ ਲਾਰਡ ਫਰੈਡਰਿਕ ਪੈਥਿਕ ਲਾਰੈਂਸ ਵਿਕਟਰੀ ਹਾਊਸ 'ਚ ਆਏ ਸੀ।

PunjabKesari


Related News