ਜਦੋਂ ਕਸਤੂਰਬਾ ਦੇ ਚਾਰ ਰੁਪਏ ਰੱਖਣ ਨਾਲ ਮਹਾਤਮਾ ਗਾਂਧੀ ਹੋਏ ਨਾਰਾਜ਼
Tuesday, Oct 02, 2018 - 02:01 PM (IST)

ਨੈਸ਼ਨਲ ਡੈਸਕ— ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਹੈ। ਦੇਸ਼ ਭਰ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਰਾਸ਼ਟਰਪਿਤਾ ਦੇ ਬਾਰੇ 'ਚ ਬਹੁਤ ਕੁਝ ਅਜਿਹਾ ਹੈ ਜਿਸ ਤੋਂ ਕਈ ਲੋਕ ਅੱਜ ਵੀ ਅਣਜਾਣ ਹਨ। ਸਮਾਚਾਰ ਪੱਤਰ 'ਨਵਜੀਵਨ' 'ਚ ਮਹਾਤਮਾ ਗਾਂਧੀ ਦੁਆਰਾ 1929 'ਚ ਲਿਖਿਆ ਇਕ ਲੇਖ ਸਾਹਮਣੇ ਆਇਆ ਹੈ ਜਿਸ 'ਚ ਪਤਾ ਚਲਦਾ ਹੈ ਕਿ ਉਹ ਸੱਚ ਅਤੇ ਨੈਤਿਕਤਾ ਨਾਲ ਕੋਈ ਸਮਝੌਤਾ ਨਾ ਕਰਨ ਦੇ ਪੱਖ 'ਚ ਸੀ। ਕਹਿਣ ਨੂੰ ਤਾਂ ਇਹ ਸਿਰਫ ਚਾਰ ਰੁਪਏ ਦੀ ਹੀ ਗੱਲ ਸੀ ਪਰ ਜਦੋਂ ਇਹ ਸਿਧਾਂਤ ਵਿਰੁਧ ਹੋਵੇ ਤਾਂ ਰਾਸ਼ਟਰਪਿਤਾ ਉਸ ਨੂੰ ਬਿਲਕੁਲ ਸਹਿਣ ਨਹੀਂ ਕਰ ਪਾਉਂਦੇ।
'ਨਵਜੀਵਨ' ਇਕ ਅਖਬਾਰ ਸੀ ਜਿਸ ਦਾ ਪ੍ਰਕਾਸ਼ਨ ਗਾਂਧੀ ਜੀ ਕਰਦੇ ਸੀ। ਮੇਰੀ ਵਿਵਸਥਾ ਮੇਰੀ ਸ਼ਰਮਿੰਦਗੀ' ਸ਼ੀਰਸ਼ਕ ਨਾਲ ਪ੍ਰਕਾਸ਼ਿਤ ਲੇਖ 'ਚ ਗਾਂਧੀ ਜੀ ਨੇ ਗੁਜਰਾਤ 'ਚ ਅਹਿਮਦਾਬਾਦ ਦੇ ਆਪਣੇ ਆਸ਼ਰਮ 'ਚ ਆਪਣੀ ਪਤਨੀ ਕਸਤੂਰਬਾ ਸਮੇਤ ਕੁੱਝ ਹੋਰ ਆਸ਼ਰਮ ਵਾਸੀਆਂ ਦੀਆਂ ਕਮੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਸਫਾਈ ਵੀ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਲੇਖ ਨੂੰ ਲਿਖਣ ਦਾ ਫੈਸਲਾ ਕਿਉਂ ਕੀਤਾ। ਗਾਂਧੀ ਜੀ ਨੇ ਰੇਖਾਂਕਿਤ ਕੀਤਾ ਫਿਰ ਮੈਂ ਇਸ ਸਿੱਟੇ 'ਤੇ ਪਹੁੰਚਿਆ ਕਿ ਜੇਕਰ ਮੈਂ ਅਜਿਹਾ ਨਾ ਕਰਦਾ ਤਾਂ ਇਹ ਫਰਜ਼ ਦੀ ਉਲੰਘਣਾ ਹੁੰਦੀ। ਰਾਸ਼ਟਰਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਤਮਕਥਾ 'ਚ ਕਸਤੂਰਬਾ ਦੇ ਕਈ ਗੁਣਾਂ ਦਾ ਵਰਨਣ ਕਰਨ 'ਚ ਕੋਈ ਹਿਚਕਿਚਾਹਟ ਨਹੀਂ ਹੋਈ ਪਰ ਉਨ੍ਹਾਂ ਦੀਆਂ ਕੁਝ ਕਮਜ਼ੋਰੀਆਂ ਵੀ ਹਨ ਜੋ ਇਨ੍ਹਾਂ ਸਦਗੁਣਾਂ 'ਤੇ ਵਾਰ ਕਰਦੀਆਂ ਹਨ।
ਗਾਂਧੀ ਜੀ ਨੇ ਲਿਖਿਆ ਕਿ ਇਕ ਪਤਨੀ ਦਾ ਫਰਜ਼ ਮੰਨਦੇ ਹੋਏ ਉਨ੍ਹਾਂ ਨੇ ਆਪਣਾ ਸਾਰਾ ਧਨ ਦੇ ਦਿੱਤਾ ਪਰ ਸਮਝ ਤੋਂ ਪਰੇ ਇਹ ਸੰਸਾਰੀ ਇੱਛਾ ਅਜੇ ਵੀ ਉਨ੍ਹਾਂ 'ਚ ਹੈ। ਉਨ੍ਹਾਂ ਨੇ ਲਿਖਿਆ ਕਿ ਇਕ ਜਾਂ ਦੋ ਸਾਲ ਪਹਿਲਾਂ ਕਸਤੂਰਬਾ ਨੇ 100 ਜਾਂ 200 ਰੁਪਏ ਰੱਖੇ ਸੀ ਜੋ ਵੱਖ-ਵੱਖ ਮੌਕਿਆਂ 'ਤੇ ਵੱਖ-ਵੱਖ ਲੋਕਾਂ ਨੂੰ ਭੇਂਟ ਦੇ ਤੌਰ 'ਤੇ ਮਿਲੇ ਸੀ। ਆਸ਼ਰਮ ਦਾ ਨਿਯਮ ਹੈ ਕਿ ਉਹ ਆਪਣਾ ਮੰਨ ਕੇ ਕੁਝ ਨਹੀਂ ਰੱਖ ਸਕਦੀ ਹੈ। ਭਾਂਵੇ ਹੀ ਇਹ ਉਨ੍ਹਾਂ ਨੂੰ ਦਿੱਤਾ ਗਿਆ ਹੈ। ਇਸ ਲਈ ਇਹ ਰੁਪਏ ਰੱਖਣਾ ਨਾਜਾਇਜ਼ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ਰਮ 'ਚ ਕੁਝ ਚੋਰਾਂ ਦੇ ਦਾਖਲ ਹੋਣ ਕਾਰਨ ਉਨ੍ਹਾਂ ਦੀ ਪਤਨੀ ਦੀ ਗਲਤੀ ਸਾਹਮਣੇ ਆਈ। ਲੇਖ 'ਚ ਲਿਖਿਆ ਗਿਆ ਕਿ ਉਨ੍ਹਾਂ ਲਈ ਅਤੇ ਮੰਦਰ ਲਈ ਮਾੜੀ ਕਿਸਮਤ ਸੀ ਕਿ ਇਕ ਵਾਰ ਫਿਰ ਕਮਰੇ 'ਚ ਚੋਰ ਦਾਖਲ ਹੋ ਗਏ। ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਪਰ ਕਸਤੂਰਬਾ ਦੀ ਗਲਤੀ ਸਾਹਮਣੇ ਆ ਗਈ।
ਗਾਂਧੀ ਜੀ ਨੇ ਲਿਖਿਆ ਕਿ ਉਨ੍ਹਾਂ ਨੇ ਕਿਹਾ ਕਿ ਕਸਤੂਰਬਾ ਨੇ ਗੰਭੀਰਤਾ ਨਾਲ ਪਛਤਾਵਾ ਕੀਤਾ ਪਰ ਇਹ ਲੰਬੇ ਸਮੇਂ ਤਕ ਨਹੀਂ ਚਲਿਆ ਅਤੇ ਅਸਲ 'ਚ ਦਿਲ ਨਹੀਂ ਬਦਲਿਆ ਅਤੇ ਧਨ ਰੱਖਣ ਦਾ ਮੋਹ ਖਤਮ ਨਹੀਂ ਹੋਇਆ। ਉਨ੍ਹਾਂ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਕੁਝ ਅਜਨਬੀਆਂ ਨੇ ਚਾਰ ਰੁਪਏ ਭੇਂਟ ਕੀਤੇ। ਨਿਯਮਾਂ ਮੁਤਾਬਕ ਇਹ ਰੁਪਏ ਦਫਤਰ 'ਚ ਦੇਣ ਦੀ ਬਜਾਏ ਉਨ੍ਹਾਂ ਨੇ ਆਪਣੇ ਕੋਲ ਰੱਖ ਲਏ ਸੀ। ਇਸ ਗੱਲ ਨੂੰ ਆਪਣੇ ਲੇਖ 'ਚ ਚੋਰੀ ਦੱਸਦੇ ਹੋਏ ਗਾਂਧੀ ਜੀ ਲਿਖਦੇ ਹਨ ਕਿ ਆਸ਼ਰਮ ਦੇ ਇਕ ਨਿਵਾਸੀ ਨੇ ਉਨ੍ਹਾਂ ਦੀ ਗਲਤੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਰੁਪਏ ਨੂੰ ਵਾਪਸ ਕਰ ਦਿੱਤੇ ਅਤੇ ਸੰਕਲਪ ਲਿਆ ਕਿ ਅਜਿਹੀਆਂ ਚੀਜ਼ਾਂ ਫਿਰ ਨਹੀਂ ਹੋਣਗੀਆਂ। ਰਾਸ਼ਟਰਪਿਤਾ ਲਿਖਦੇ ਹਨ ਕਿ ਮੇਰਾ ਮੰਨਣਾ ਹੈ ਕਿ ਉਹ ਇਕ ਇਮਾਨਦਾਰ ਪਛਤਾਵਾ ਸੀ। ਉਨ੍ਹਾਂ ਨੇ ਸੰਕਲਪ ਲਿਆ ਕਿ ਪਹਿਲਾਂ ਕੀਤੀ ਗਈ ਕੋਈ ਚੂਕ ਜਾਂ ਭਵਿੱਖ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋਏ ਉਹ ਫੜ੍ਹੀ ਜਾਂਦੀ ਹੈ ਤਾਂ ਉਹ ਮੈਨੂੰ ਅਤੇ ਮੰਦਰ ਨੂੰ ਛੱਡ ਦੇਵੇਗੀ।