ਮਹਾਤਮਾ ਗਾਂਧੀ ਦੀ ਬਰਸੀ ''ਤੇ ਰਾਸ਼ਟਰ ਦਾ ਨਮਨ, ਪੀ. ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ

Thursday, Jan 30, 2020 - 12:05 PM (IST)

ਮਹਾਤਮਾ ਗਾਂਧੀ ਦੀ ਬਰਸੀ ''ਤੇ ਰਾਸ਼ਟਰ ਦਾ ਨਮਨ, ਪੀ. ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਭਾਵ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਲਿਖਿਆ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ। ਬਾਪੂ ਦੇ ਵਿਅਕਤੀਤੱਵ, ਵਿਚਾਰ ਅਤੇ ਆਦਰਸ਼ ਸਾਨੂੰ ਮਜ਼ਬੂਤ, ਸਮਰੱਥ ਅਤੇ ਖੁਸ਼ਹਾਲ 'ਨਿਊ ਇੰਡੀਆ' ਦੇ ਨਿਰਮਾਣ ਲਈ ਪ੍ਰੇਰਿਤ ਕਰਦੇ ਰਹਿਣਗੇ। ਮਹਾਤਮਾ ਗਾਂਧੀ ਦਾ ਜਨਮ 1869 'ਚ 2 ਅਕਤੂਬਰ ਨੂੰ ਗੁਜਰਾਤ ਦੇ ਪੋਰਬੰਦਰ ਵਿਚ ਹੋਇਆ ਸੀ ਅਤੇ 30 ਜਨਵਰੀ 1948 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗਾਂਧੀ ਨੇ ਅਹਿੰਸਾ ਅਤੇ ਸੱਤਿਆਗ੍ਰਹਿ ਦੀ ਰਾਹ 'ਤੇ ਚੱਲ ਕੇ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੀ ਵੀਰਵਾਰ ਭਾਵ ਅੱਜ 72ਵੀਂ ਬਰਸੀ ਹੈ। 

PunjabKesari

ਪੀ. ਐੱਮ. ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਨਾਇਡੂ ਨੇ ਟਵੀਟ ਕੀਤਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਅੱਜ ਉਨ੍ਹਾਂ ਦੀ ਬਰਸੀ 'ਤੇ ਰਾਸ਼ਟਰ ਉਨ੍ਹਾਂ ਨੂੰ ਨਿੱਘੀ ਦੇ ਰਿਹਾ ਹੈ, ਮੈਂ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਗਾਂਧੀ ਜੀ ਨੇ ਅਹਿੰਸਾ, ਸੱਤਿਆਗ੍ਰਹਿ ਅਤੇ ਅਸਹਿਯੋਗ ਦੇ ਆਪਣੇ ਦਰਸ਼ਨ ਨਾਲ ਲੋਕਾਂ ਨੂੰ ਇਕਜੁਟ ਕਰ ਕੇ ਰਾਸ਼ਟਰੀ ਅੰਦੋਲਨ ਦੀ ਅਗਵਾਈ ਕੀਤੀ ਸੀ। 

PunjabKesari

ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਗਾਂਧੀ ਦਾ ਸੱਤਿਆ ਅਤੇ ਅਹਿੰਸਾ ਦਾ ਮਾਰਗ ਅੱਜ ਵੀ ਓਨਾਂ ਹੀ ਕਾਇਮ ਹੈ, ਜਿੰਨਾਂ ਦਹਾਕਿਆਂ ਪਹਿਲਾਂ ਸੀ। ਭਾਜਪਾ ਪ੍ਰਧਾਨ ਨੱਢਾ ਨੇ ਆਪਣੇ ਟਵੀਟ 'ਚ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ।

PunjabKesari


author

Tanu

Content Editor

Related News