ਪਾਕਿਸਤਾਨ ਦੇ ਇਨ੍ਹਾਂ 3 ਪ੍ਰਾਚੀਨ ਸ਼ਿਵ ਮੰਦਰਾਂ ''ਚ ਮਨਾਈ ਜਾਵੇਗੀ ਮਹਾਸ਼ਿਵਰਾਤਰੀ

02/20/2020 11:40:57 PM

ਇਸਲਾਮਾਬਾਦ - ਮਹਾਸ਼ਿਵਰਾਤਰੀ 'ਤੇ ਭਾਰਤ ਵਿਚ ਜਿਥੇ ਥਾਂ-ਥਾਂ ਬਮ-ਬਮ ਭੋਲੇ ਦੀ ਗੂੰਜ ਸੁਣੀ ਜਾਂਦੀ ਹੈ, ਉਥੇ ਪਾਕਿਸਤਾਨ ਵਿਚ ਵੀ ਇਸ ਮੌਕੇ ਕੁਝ ਥਾਵਾਂ 'ਤੇ ਬਮਭੋਲੇ ਦੇ ਜਕਾਰੇ ਸੁਣਾਈ ਦਿੰਦੇ ਹਨ। ਦਰਅਸਲ, ਪਾਕਿਸਤਾਨ ਦੇ ਹਿੰਦੂ ਮਹਾਸ਼ਿਵਰਾਤਰੀ 'ਤੇ ਹਿੰਦੂ ਪਰੰਪਰਾ ਮੁਤਾਬਕ ਹੀ ਪਾਕਿਸਤਾਨ ਵਿਚ ਸਥਿਤ ਗਿਣੇ-ਚੁਣੇ ਸ਼ਿਵ ਮੰਦਰ ਹਨ, ਉਨ੍ਹਾਂ ਵਿਚ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਹਨ ਅਤੇ ਪੂਰੀ ਸ਼ਰਧਾ ਨਾਲ ਦੇਵਾਂ ਦੇ ਦੇਵ ਮਹਾਦੇਵ ਦੀ ਪੂਜਾ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਪਾਕਿਸਤਾਨ ਦੇ ਅਜਿਹੇ 3 ਪ੍ਰਮੁੱਖ ਮੰਦਰਾਂ ਬਾਰੇ, ਜਿਥੇ ਮਹਾਸ਼ਿਵਰਾਤਰੀ 'ਤੇ ਰਹਿੰਦੀ ਹੈ ਧੂਮ।

1. ਕਟਾਸਰਾਜ ਸ਼ਿਵ ਮੰਦਰ

PunjabKesari
-  ਗੁਆਂਢੀ ਮੁਲਕ ਦੇ ਪੰਜਾਬ ਸੂਬੇ ਵਿਚ ਸਥਿਤ ਸ਼ਿਵ ਕਟਾਸਰਾਜ ਮੰਦਰ ਹਿੰਦੂਆਂ ਲਈ ਇਕ ਵੱਡੇ ਤੀਰਥ ਸਥਾਨ ਦਾ ਦਰਜਾ ਰੱਖਦਾ ਹੈ। ਮਿਥਿਹਾਸਕ ਕਥਾਵਾਂ ਮੁਤਾਬਕ, ਜਦ ਮਾਤਾ ਸਤੀ ਨੇ ਹਵਨ ਕੁੰਡ ਵਿਚ ਸਮਾਧੀ ਲਈ ਸੀ, ਉਦੋਂ ਭਗਵਾਨ ਸ਼ਿਵ ਦੀਆਂ ਅੱਖਾਂ ਤੋਂ 2 ਹੰਝੂ ਆ ਗਏ ਸਨ। ਇਕ ਹੰਝੂ ਕਟਾਸ ਵਿਚ, ਜੋ ਸਰੋਵਰ ਅੰਮਿ੍ਰਤ ਕੁੰਡ ਦੇ ਨਾਲ ਮਸ਼ਹੂਰ ਹੈ ਅਤੇ ਦੂਜਾ ਅਜਮੇਰ ਵਿਚ ਟਪਕਿਆ, ਜਿਥੇ ਪੁਸ਼ਕਰਰਾਜ ਤੀਰਥ ਸਥਾਨ ਸਥਿਤ ਹੈ। ਕੋਈ ਦੇਖਰੇਖ ਨਾ ਹੋਣ ਕਾਰਨ ਹੁਣ ਕਟਾਸ ਮੰਦਰ ਵਿਚ ਸਥਿਤ ਸਰੋਵਰ ਸੁਕ ਗਿਆ ਹੈ। ਇਹ ਸ਼ਿਵ ਮੰਦਰ ਕਰੀਬ 900 ਸਾਲ ਪ੍ਰਾਚੀਨ ਮੰਨਿਆ ਜਾਂਦਾ ਹੈ।

2. ਓਮਰਕੋਟ ਸ਼ਿਵ ਮੰਦਰ

PunjabKesari
- ਪਾਕਿ ਦੇ ਸਿੰਧ ਸੂਬੇ ਦੇ ਓਮਰਕੋਟ ਵਿਚ 1000 ਸਾਲ ਪ੍ਰਾਚੀਨ ਵਿਸ਼ਵ ਪ੍ਰਸਿੱਧ ਸ਼ਿਵ ਮੰਦਰ ਸਥਿਤ ਹੈ। ਇਸ ਮੰਦਰ ਦੇ ਦਰਵਾਜ਼ੇ 72 ਸਾਲ ਬਾਅਦ ਭਗਤਾਂ ਲਈ ਕੁਝ ਦਿਨ ਪਹਿਲਾਂ ਹੀ ਖੋਲੇ ਗਏ ਹਨ। ਇਤਿਹਾਸਕ ਸਰੋਤਾਂ ਮੁਤਾਬਕ, ਇਸ ਮੰਦਰ ਦਾ ਨਿਰਮਾਣ 10ਵੀਂ ਸਦੀ ਵਿਚ ਕੀਤਾ ਗਿਆ ਸੀ, ਜਿਸ ਦੌਰਾਨ ਭਾਰਤ ਵਿਚ ਖਜੁਰਾਹੋ ਦਾ ਮਸ਼ਹੂਰ ਮੰਦਰ ਬਣਿਆ ਸੀ। ਪਾਕਿਸਤਾਨ ਸਥਿਤ ਤੇਜਾ ਸਿੰਘ ਮੰਦਰ ਦਾ ਐਰਕੀਟੈਕਚਰ ਅਤੇ ਇਸ ਦੀ ਨੱਕਾਸ਼ੀ ਆਪਣੇ ਸੁਨਹਿਰੇ ਅਤੀਤ ਦੀ ਯਾਦ ਦਿਵਾਉਂਦਾ ਹੈ, ਜਿਸ ਵਿਚ ਭਾਰਤੀ ਆਰਕੀਟੈਕਚਰ ਦੀ ਝੱਲਕ ਦਿੱਖਦੀ ਹੈ। ਵੰਡ ਤੋਂ ਬਾਅਦ ਪਾਕਿਸਤਾਨ ਦੇ ਕੱਟਡ਼ਪੰਥੀਆਂ ਨੇ ਮੰਦਰ ਨੂੰ ਧਮਾਕੇ ਆਦਿ ਨਾਲ ਬਹੁਤ ਨੁਕਸਾਨ ਪਹੁੰਚਿਆ ਸੀ।

3. ਕਰਾਚੀ ਸ਼ਿਵ ਮੰਦਰ

PunjabKesari
- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 150 ਸਾਲ ਪੁਰਾਣਾ ਭਗਵਾਨ ਸ਼ਿਵ ਦਾ ਵਿਸ਼ਾਲ ਮੰਦਰ ਸਥਿਤ ਹੈ। ਇਸ ਮੰਦਰ ਵਿਚ ਰਤਨੇਸ਼ਵਰ ਮਹਾਦੇਵ ਦੇ ਨਾਂ ਨਾਲ ਪਛਾਣਿਆ ਜਾਂਦਾ ਹੈ। ਇਸ ਮੰਦਰ ਵਿਚ ਸਾਰੇ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਸਥਾਪਿਤ ਹਨ ਅਤੇ ਹਰੇਕ ਐਤਵਾਰ ਨੂੰ ਇਥੇ ਭੰਡਾਰਾ ਹੁੰਦਾ ਹੈ। ਕੱਟਡ਼ਪੰਥੀਆਂ ਵੱਲੋਂ ਇਹ ਮੰਦਰ ਬਹੁਤ ਵਾਰ ਹਾਦਸਾਗ੍ਰਸਤ ਕੀਤਾ ਗਿਆ ਹੈ। ਸੰਨ 2014 ਵਿਚ ਪਾਕਿਸਤਾਨੀ ਹਿੰਦੂਆਂ ਨੇ ਇਸ ਮੰਦਰ ਨੂੰ ਬਚਾਉਣ ਲਈ ਅਭਿਆਨ ਚਲਇਆ ਸੀ।


Khushdeep Jassi

Content Editor

Related News