ਊਧਵ ਠਾਕਰੇ ਨੇ ਬੁਲੇਟ ਟਰੇਨ ਦੀ ਤੁਲਨਾ ਚਿੱਟੇ ਹਾਥੀ ਨਾਲ ਕੀਤੀ

Tuesday, Feb 04, 2020 - 05:51 PM (IST)

ਊਧਵ ਠਾਕਰੇ ਨੇ ਬੁਲੇਟ ਟਰੇਨ ਦੀ ਤੁਲਨਾ ਚਿੱਟੇ ਹਾਥੀ ਨਾਲ ਕੀਤੀ

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਯੋਜਨਾ ਦੀ ਤੁਲਨਾ ਚਿੱਟੇ ਹਾਥੀ ਨਾਲ ਕਰਦੇ ਹੋਏ ਮੰਗਲਵਾਰ ਕਿਹਾ ਕਿ ਉਹ ਇਸ ਸਬੰਧੀ ਫੈਸਲਾ ਉਦੋਂ ਹੀ ਲੈਣਗੇ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਜਾਵੇਗਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ।

ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ ਉਸ ਦਾ ਬਣਦਾ ਸਹੀ ਹਿੱਸਾ ਨਹੀਂ ਮਿਲ ਰਿਹਾ। ਜੇ ਸਾਨੂੰ ਇਹ ਹਿੱਸਾ ਮਿਲ ਜਾਵੇ ਤਾਂ ਕਿਸਾਨਾਂ ਦੀ ਹੋਰ ਵੀ ਮਦਦ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨੀ ਕਰਜ਼ਾ ਮੁਆਫੀ ਯੋਜਨਾ ਨੂੰ ਅਗਲੇ ਮਹੀਨੇ ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਕ ਵੀ ਉਦਯੋਗ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਬੁਲੇਟ ਟਰੇਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਟਰੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਯੋਜਨਾ ਹੋ ਸਕਦੀ ਹੈ ਪਰ ਜਦੋਂ ਤੁਸੀਂ ਨੀਂਦ ਤੋਂ ਜਾਗਦੇ ਹੋ ਤਾਂ ਪਤਾ ਲੱਗਦਾ ਹੈ ਕਿ ਇਹ ਕੋਈ ਸੁਪਨਾ ਨਹੀਂ ਹੈ ਤੁਹਾਨੂੰ ਉਸ ਸਮੇਂ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਹੁਣ ਵੇਖਾਂਗੇ ਕਿ ਇਸ ਟਰੇਨ ਦੀ ਸੱਚਮੁੱਚ ਕਿੰਨੀ ਲੋੜ ਹੈ। ਸਿਰਫ ਇਸ ਅਧਾਰ 'ਤੇ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਸਕਦਾ ਕਿ ਸਾਨੂੰ ਬਿਨਾਂ ਵਿਆਜ ਜਾਂ ਘੱਟ ਵਿਆਜ 'ਤੇ ਕਰਜ਼ਾ ਮਿਲ ਰਿਹਾ ਹੈ। ਬਿਨਾਂ ਕਿਸੇ ਕਾਰਨ ਕਿਸਾਨਾਂ ਦੀ ਜ਼ਮੀਨ ਲੈਣਾ ਸਹੀ ਨਹੀਂ ਹੈ।''


author

DIsha

Content Editor

Related News