ਮਹਾਰਾਸ਼ਟਰ : ਟੈਂਕੀ ''ਚੋਂ ਮਿਲੀਆਂ 2 ਲਾਸ਼ਾਂ, ਦੋਵੇਂ ਇਕ ਹੀ ਰੈਸਟੋਰੈਂਟ ''ਚ ਕਰਦੇ ਸਨ ਕੰਮ

Friday, Jun 05, 2020 - 12:15 PM (IST)

ਮਹਾਰਾਸ਼ਟਰ : ਟੈਂਕੀ ''ਚੋਂ ਮਿਲੀਆਂ 2 ਲਾਸ਼ਾਂ, ਦੋਵੇਂ ਇਕ ਹੀ ਰੈਸਟੋਰੈਂਟ ''ਚ ਕਰਦੇ ਸਨ ਕੰਮ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ 'ਤੇ ਸਥਿਤ ਇਕ ਰੈਸਟੋਰੈਂਟ ਦੀ ਪਾਣੀ ਦੀ ਟੈਂਕੀ 'ਚੋਂ 2 ਲਾਸ਼ਾਂ ਕੱਢੀਆਂ ਗੀਆਂ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਵੀਰਵਾਰ ਰਾਤ ਸਾਹਮਣੇ ਆਇਆ। ਰੈਸਟੋਰੈਂਟ ਦੇ ਮਾਲਕ ਨੇ ਪੁਲਸ ਨਾਲ ਸੰਪਰਕ ਕਰ ਕੇ ਦੱਸਿਆ ਕਿ ਉਸ ਨੂੰ 2 ਕਾਮਿਆਂ ਮੈਨੇਜਰ ਹਰੀਸ਼ ਸ਼ੈੱਟੀ (42) ਅਤੇ ਵੇਟਰ ਐੱਨ ਪੰਡਤ (58) ਦਾ ਪਤਾ ਨਹੀਂ ਲੱਗ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਅਣਜਾਣ ਵਿਅਕਤੀ ਨੇ ਸੂਚਨਾ ਦਿੱਤੀ ਕਿ ਰੈਸਟੋਰੈਂਟ ਕੰਪਲੈਕਸ 'ਚ ਰਹਿਣ ਵਾਲੇ 2 ਲੋਕਾਂ ਦਾ ਕਤਲ ਹੋ ਗਿਆ ਹੈ। ਇਸ ਤੋਂ ਬਾਅਦ ਪੁਲਸ ਟੀਮ ਨੇ ਰੈਸਟੋਰੈਂਟ ਦੇ ਕੰਪਲੈਕਸ ਦੀ ਜਾਂਚ ਕੀਤੀ ਅਤੇ ਭੂਮੀਗਤ ਪਾਣੀ ਦੀ ਟੈਂਕੀ 'ਚੋਂ 2 ਲਾਸ਼ਾਂ ਬਰਾਮਦ ਕੀਤੀਆਂ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ।


author

DIsha

Content Editor

Related News