ਅੱਧੀ ਰਾਤ ਵਾਪਰੀ ਵੱਡੀ ਘਟਨਾ; ਸੁੱਤੇ ਪਏ ਲੋਕਾਂ ਨੂੰ ਪਈਆਂ ਭਾਜੜਾਂ
Wednesday, Aug 14, 2024 - 10:20 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਬੁੱਧਵਾਰ ਦੇਰ ਰਾਤ ਸੱਤ ਮੰਜ਼ਿਲਾ ਇਮਾਰਤ ਦੇ ਇਕ ਫਲੈਟ ਦੀ ਛੱਤ ਦਾ ਇਕ ਹਿੱਸਾ ਢਹਿ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਮਾਰਤ ‘ਬੇਹੱਦ ਖਤਰਨਾਕ ਸ਼੍ਰੇਣੀ’ ਦੀਆਂ ਇਮਾਰਤਾਂ 'ਚ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਫਲੈਟ ਦੀ ਛੱਤ ਡਿੱਗੀ ਉਹ ਇਮਾਰਤ ਦੀ 5ਵੀਂ ਮੰਜ਼ਿਲ 'ਤੇ ਸਥਿਤ ਸੀ। ਉਨ੍ਹਾਂ ਨੇ ਦੱਸਿਆ ਕਿ ਫਲੈਟ ਦੀ ਛੱਤ ਉਸ ਸਮੇਂ ਡਿੱਗ ਗਈ ਜਦੋਂ ਇਸ ਵਿਚ ਰਹਿਣ ਵਾਲੇ ਲੋਕ ਸੁੱਤੇ ਪਏ ਸਨ। ਸੁੱਤੇ ਪਏ ਲੋਕਾਂ ਨੂੰ ਭਾਜੜ ਪੈ ਗਈਆਂ।
ਇਹ ਵੀ ਪੜ੍ਹੋ- 77ਵਾਂ ਜਾਂ 78ਵਾਂ! ਇਸ ਵਾਰ ਕਿਹੜਾ ਸੁਤੰਤਰਤਾ ਦਿਵਸ ਮਨਾਏਗਾ ਭਾਰਤ? ਜਾਣੋਂ ਸਹੀ ਜਵਾਬ
ਠਾਣੇ ਨਗਰ ਨਿਗਮ ਦੇ ਆਫਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤੜਵੀ ਨੇ ਦੱਸਿਆ ਕਿ ਇਹ ਹਾਦਸਾ ਠਾਣੇ ਦੇ ਪੂਰਬੀ ਖੇਤਰ 'ਚ ਸਥਿਤ ਸਾਈਨਾਥ ਕ੍ਰਿਪਾ ਭਵਨ 'ਚ ਰਾਤ 12 ਵਜ ਕੇ 42 ਮਿੰਟ 'ਤੇ ਵਾਪਰਿਆ। ਹਾਲਾਂਕਿ ਗ਼ਨੀਮਤ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਤੜਵੀ ਅਨੁਸਾਰ ਇਹ ਇਮਾਰਤ 40 ਸਾਲ ਪੁਰਾਣੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਅਤੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਮਲਬਾ ਹਟਾਇਆ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਸਕੂਲ ਬੱਸ ਪਲਟਣ ਕਾਰਨ 8 ਸਾਲਾ ਬੱਚੀ ਦੀ ਮੌਤ
ਤੜਵੀ ਅਨੁਸਾਰ ਪਿਛਲੇ ਮਹੀਨੇ ਨਗਰ ਨਿਗਮ ਨੇ 'ਸਭ ਤੋਂ ਖ਼ਤਰਨਾਕ' (ਸੀ-1 ਸ਼੍ਰੇਣੀ) ਦੇ ਰੂਪ ਵਿਚ ਇਸ ਇਮਾਰਤ ਨੂੰ ਖਾਲੀ ਕਰਨ ਅਤੇ ਢਾਹੁਣ ਲਈ ਨੋਟਿਸ ਜਾਰੀ ਕੀਤਾ ਸੀ। ਤੜਵੀ ਨੇ ਕਿਹਾ ਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ 7 ਤੋਂ 7 ਪਰਿਵਾਰ ਅਜੇ ਵੀ ਇਮਾਰਤ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਇਮਾਰਤ ’ਤੇ ਅਗਲੇਰੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ- ਪ੍ਰਿੰਸੀਪਲ ਦੀ ਘਿਨੌਣੀ ਕਰਤੂਤ; ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8