ਕਾਂਗਰਸ ਨੇਤਾਵਾਂ ''ਤੇ ਇਤਰਾਜ਼ਯੋਗ ਟਵੀਟ ''ਤੇ ਸੰਬਿਤ ਪਾਤਰਾ ਵਿਰੁੱਧ ਮਾਮਲਾ ਦਰਜ

05/12/2020 6:27:24 PM

ਠਾਣੇ (ਵਾਰਤਾ)- ਕਾਂਗਰਸ ਪਾਰਟੀ ਅਤੇ ਉਸ ਦੇ ਮਰਹੂਮ ਨੇਤਾਵਾਂ 'ਤੇ ਇਤਰਾਜ਼ਯੋਗ ਟਵੀਟ ਕਰਨ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਸੰਬਿਤਾ ਪਾਤਰਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਭਾਰਤੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਜਕਿਸ਼ੋਰ ਦੱਤ ਨੇ ਪਾਤਰਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਪਾਤਰਾ ਨੇ ਟਵੀਟ ਕਰ ਕੇ ਕਿਹਾ ਕਿ ਜੇਕਰ ਕਾਂਗਰਸ ਦੇ ਸ਼ਾਸਨਕਾਲ 'ਚ ਕੋਵਿਡ-19 ਦੀ ਸਮੱਸਿਆ ਪੈਦਾ ਹੋਈ ਹੁੰਦੀ ਤਾਂ ਵੱਡੇ ਪੈਮਾਨੇ 'ਤੇ ਪੈਸੇ ਦਾ ਗਬਨ ਅਤੇ ਗਲਤ ਵਰਤੋਂ ਹੁੰਦੀ। ਜੇਕਰ ਇਹ ਮਹਾਮਾਰੀ ਕਾਂਗਰਸ ਦੇ ਸ਼ਾਸਨਕਾਲ 'ਚ ਆਈ ਹੁੰਦੀ ਤਾਂ 5 ਹਜ਼ਾਰ ਕਰੋੜ ਰੁਪਏ ਮਾਸਕ 'ਤੇ, 7 ਹਜ਼ਾਰ ਕਰੋੜ ਰੁਪਏ ਕੋਰੋਨਾ ਜਾਂਚ ਕਿਟ 'ਤੇ, 20 ਹਜ਼ਾਰ ਕਰੋੜ ਰੁਪਏ ਸੈਨੇਟਾਈਜ਼ਰ 'ਤੇ ਅਤੇ 26 ਹਜ਼ਾਰ ਕਰੋੜ ਰੁਪਏ ਰਾਜੀਵ ਗਾਂਧੀ ਵਾਇਰਸ ਖੋਜ 'ਤੇ ਖਰਚ ਕੀਤੇ ਜਾਂਦੇ। ਯੂਥ ਕਾਂਗਰਸ ਜਨਰਲ ਸਕੱਤਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਇਸ ਤੋਂ ਇਲਾਵਾ ਪਾਤਰਾ ਨੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਦੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਪਾਰਟੀ ਦੇ ਦਿੱਗਜ ਨੇਤਾਵਾਂ ਦੀ ਮਾਣਹਾਨੀ ਕੀਤੀ ਹੈ। ਪੁਲਸ ਦੇ ਬੁਲਾਰੇ ਸੁਖਦਾ ਨਾਰਕਰ ਨੇ ਦੱਸਿਆ ਕਿ ਪਾਤਰਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 500 ਦੇ ਅਧੀਨ ਕਲਿਆਣ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News