BJP ਵਿਧਾਇਕ ਦੇ ਪੁੱਤ ਨੇ 25 ਜੋੜਿਆਂ ਦੇ ਸਮੂਹਿਕ ਵਿਆਹ ਸਮਾਰੋਹ 'ਚ ਲਏ ਸੱਤ ਫੇਰੇ, ਹਰ ਪਾਸੇ ਹੋ ਰਹੀ ਤਾਰੀਫ਼

05/11/2023 12:17:55 PM

ਲਾਤੂਰ- ਅੱਜ ਦੇ ਅਜੋਕੇ ਯੁੱਗ 'ਚ ਅਕਸਰ ਵਿਆਹ-ਸ਼ਾਦੀਆਂ ਵਿਚ ਲੱਖਾਂ ਰੁਪਏ ਖ਼ਰਚੇ ਜਾਂਦੇ ਹਨ। ਸਾਦੇ ਵਿਆਹਾਂ ਨੂੰ ਲੋਕ ਘੱਟ ਹੀ ਤਰਜੀਹ ਦਿੰਦੇ ਹਨ ਪਰ ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਕੋਈ ਵਿਧਾਇਕ ਵੀ ਸਮੂਹਿਕ ਵਿਆਹ 'ਚ ਆਪਣੇ ਪੁੱਤਰ ਦਾ ਵਿਆਹ ਕਰਵਾ ਸਕਦਾ ਹੈ, ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਜੀ ਹਾਂ, ਮਹਾਰਾਸ਼ਟਰ ਦੇ ਇਕ ਭਾਜਪਾ ਵਿਧਾਇਕ ਨੇ ਸਮਾਜ ਨੂੰ ਨਵੀਂ ਰਾਹ ਦੱਸਣ ਲਈ ਸਮੂਹਿਕ ਵਿਆਹ 'ਚ ਆਪਣੇ ਪੁੱਤਰ ਦੇ ਸੱਤ ਫੇਰੇ ਕਰਵਾਏ ਹਨ।

ਇਹ ਵੀ ਪੜ੍ਹੋ- ਰਾਸ਼ਟਰਪਤੀ ਮੁਰਮੂ ਨੇ ਤਰਨਤਾਰਨ ਦੇ ਸ਼ਹੀਦ ਜਸਬੀਰ ਨੂੰ ਸ਼ੌਰਿਆ ਚੱਕਰ ਨਾਲ ਨਵਾਜਿਆ, ਮਾਂ ਹੋਈ ਭਾਵੁਕ

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿਚ ਇਕ ਸਮੂਹਿਕ ਵਿਆਹ ਸਮਾਗਮ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਭਿਮਨਿਊ ਪਵਾਰ ਦੇ ਪੁੱਤਰ ਸਮੇਤ 25 ਜੋੜੇ ਵਿਆਹ ਦੇ ਬੰਧਨ 'ਚ ਬੱਝੇ। ਔਸਾ ਤੋਂ ਵਿਧਾਇਕ ਅਭਿਮਨਿਊ ਪਵਾਰ ਨੇ ਬੁੱਧਵਾਰ ਸ਼ਾਮ ਨੂੰ ਉਤਗੇ ਮੈਦਾਨ 'ਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਦੱਸ ਦੇਈਏ ਕਿ ਅੱਜ-ਕੱਲ੍ਹ ਵਿਆਹ ਸਮਾਗਮ ਬਹੁਤ ਖ਼ਰਚੀਲੇ ਹੋ ਗਏ ਹਨ। ਵਿਆਹਾਂ ਦਾ ਖ਼ਰਚਾ ਵੀ ਕਈ ਪਰਿਵਾਰਾਂ ਨੂੰ ਕਰਜ਼ਾਈ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿਚ ਸਾਦੇ ਢੰਗ ਨਾਲ ਸਮੂਹਿਕ ਵਿਆਹ ਸੰਮੇਲਨ ਕਰਵਾਉਣਾ ਇਕ ਚੰਗਾ ਉਪਰਾਲਾ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਰੋਜ਼ਾਨਾ ਪੀਣ ਨੂੰ ਮਿਲੇਗਾ ਦੁੱਧ, CM ਗਹਿਲੋਤ ਨੇ ਬਜਟ ਨੂੰ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਸੂਬਾਈ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਅਤੇ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਸਮੇਤ ਕਈ ਨੇਤਾਵਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਮਾਗਮ 'ਚ ਸ਼ਿਰਕਤ ਕੀਤੀ। ਸ਼ਿੰਦੇ ਨੇ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਲਈ ਸਮੂਹਿਕ ਵਿਆਹ ਸਮਾਰੋਹ ਆਯੋਜਿਤ ਕਰਨ ਲਈ ਭਾਜਪਾ ਵਿਧਾਇਕ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੋਰ ਆਗੂਆਂ ਨੂੰ ਵੀ ਅਜਿਹੀ ਪਹਿਲ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- 'ਕਾਲ' ਬਣ ਕੇ ਆਈ ਬੇਕਾਬੂ ਕਾਰ; ਬੱਸ ਦੀ ਉਡੀਕ ਕਰ ਰਹੇ ਸਕੂਲੀ ਬੱਚਿਆਂ ਨੂੰ ਦਰੜਿਆ, 3 ਦੀ ਮੌਤ


Tanu

Content Editor

Related News