ਮਹਾਰਾਸ਼ਟਰ ''ਚ ਨਾਬਾਲਗ ਨੂੰਹ ਨਾਲ ਰੇਪ, ਸਹੁਰੇ ਨੂੰ ਉਮਰ ਕੈਦ
Tuesday, Oct 08, 2019 - 05:10 PM (IST)

ਪਾਲਘਰ— ਮਹਾਰਾਸ਼ਟਰ 'ਚ ਪਾਲਘਰ ਦੀ ਇਕ ਕੋਰਟ ਨੇ 50 ਸਾਲਾ ਵਿਅਕਤੀ ਆਪਣੀ ਨੂੰਹ ਨਾਲ ਰੇਪ ਕਰਨ ਦੇ ਜ਼ੁਰਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਜੱਜ ਏ.ਯੂ. ਕਦਮ ਨੇ ਸੋਮਵਾਰ ਨੂੰ ਆਪਣੇ ਫੈਸਲੇ 'ਚ ਕਿਹਾ ਕਿ ਦੋਸ਼ੀ ਨੂੰ ਸਖਤ ਸਜ਼ਾ ਸੁਣਾਏ ਜਾਣ ਦੀ ਜ਼ਰੂਰਤ ਹੈ। ਦੋਸ਼ੀ ਵਿਅਕਤੀ ਸਰਕਾਰੀ ਵਿਭਾਗ 'ਚ ਚਾਲਕ ਦੇ ਅਹੁਦੇ 'ਤੇ ਹੈ ਅਤੇ ਪਾਲਘਰ ਦਾ ਵਾਸੀ ਹੈ। ਜੱਜ ਨੇ ਉਸ ਨੂੰ ਰੇਪ ਲਈ ਭਾਰਤੀ ਸਜ਼ਾ ਯਾਫ਼ਤਾ ਅਤੇ ਪਾਕਸੋ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਦੋਸ਼ੀ ਠਹਿਰਾਇਆ। ਐਡੀਸ਼ਨਲ ਸਰਕਾਰੀ ਵਕੀਲ ਉਜਵੱਲਾ ਮੋਹੋਲਕਰ ਨੇ ਕੋਰਟ ਨੂੰ ਦੱਸਿਆ ਕਿ 2015 'ਚ ਜਦੋਂ ਨਾਬਾਲਗ ਦਾ ਵਿਆਹ ਹੋਇਆ ਸੀ, ਉਸ ਸਮੇਂ ਉਸ ਦੀ ਉਮਰ 15 ਸਾਲ ਸੀ। ਉਸ ਦਾ ਪਤੀ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਅਤੇ ਦਿਨ 'ਚ ਜ਼ਿਆਦਾਤਰ ਸਮਾਂ ਘਰੋਂ ਬਾਹਰ ਰਹਿੰਦਾ ਸੀ।
ਉਨ੍ਹਾਂ ਨੇ ਦੱਸਿਆ ਕਿ ਨਾਬਾਲਗ ਦੀ ਸੱਸ ਵੀ ਕਦੇ-ਕਦੇ ਕਿਸੇ ਕੰਮ ਕਾਰਨ ਘਰੋਂ ਬਾਹਰ ਜਾਂਦੀ ਸੀ। ਅਕਤੂਬਰ 2015 ਨੂੰ ਦੋਸ਼ੀ ਸਹੁਰੇ ਨੇ ਕਈ ਵਾਰ ਆਪਣੀ ਨੂੰਹ ਨਾਲ ਰੇਪ ਕੀਤਾ। ਦੋਸ਼ੀ ਨੇ ਨੂੰਹ ਨਾਲ ਉਦੋਂ ਵੀ ਹੈਵਾਨੀਅਤ ਕੀਤੀ, ਜਦੋਂ ਉਹ ਗਰਭਵਤੀ ਸੀ। ਨੂੰਹ ਦੇ ਵਿਰੋਧ ਕਰਨ 'ਤੇ ਦੋਸ਼ੀ ਸਹੁਰੇ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੀੜਤਾ ਜਦੋਂ ਆਪਣੇ ਪੇਕੇ ਗਈ, ਉਦੋਂ ਵੀ ਦੋਸ਼ੀ ਨੇ ਉਸ ਨੂੰ ਮੂੰਹ ਬੰਦ ਰੱਖਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਅਜਿਹਾ ਨਾ ਕਰਨ 'ਤੇ ਉਹ ਉਸ ਦਾ ਵਿਆਹ ਤੁੜਵਾ ਦੇਵੇਗਾ। ਇਸਤਗਾਸਾ ਪੱਖ ਅਨੁਸਾਰ ਪੀੜਤਾ ਨੇ ਆਪਣੀ ਸੱਸ ਅਤੇ ਪਤੀ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਪੀੜਤਾ ਦਾ ਗਰਭਪਾਤ ਹੋ ਗਿਆ ਅਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਜੇ ਕੇ ਤੁਲਿੰਜ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੱਜ ਨੇ ਆਰੋਪੀ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।