ਮਹਾਰਾਸ਼ਟਰ 'ਚ ਤਬਾਹੀ; ਖੋਜ ਅਤੇ ਬਚਾਅ ਕੰਮ ਚੌਥੇ ਦਿਨ ਮੁੜ ਸ਼ੁਰੂ, 81 ਲੋਕ ਅਜੇ ਵੀ ਲਾਪਤਾ

Sunday, Jul 23, 2023 - 10:43 AM (IST)

ਮਹਾਰਾਸ਼ਟਰ 'ਚ ਤਬਾਹੀ; ਖੋਜ ਅਤੇ ਬਚਾਅ ਕੰਮ ਚੌਥੇ ਦਿਨ ਮੁੜ ਸ਼ੁਰੂ, 81 ਲੋਕ ਅਜੇ ਵੀ ਲਾਪਤਾ

ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇਰਸ਼ਾਲਵਾੜੀ ਪਿੰਡ 'ਚ ਜ਼ਮੀਨ ਖਿਸਕਣ ਮਗਰੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਹੋਰ ਏਜੰਸੀਆਂ ਨੇ ਐਤਵਾਰ ਨੂੰ ਚੌਥੇ ਦਿਨ ਵੀ ਖੋਜ ਅਤੇ ਬਚਾਅ ਕੰਮ ਮੁੜ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। NDRF ਦੇ ਇਕ ਅਧਿਕਾਰੀ ਮੁਤਾਬਕ ਐਤਵਾਰ ਸਵੇਰੇ ਮੁੜ ਤੋਂ ਖੋਜ ਅਤੇ ਬਚਾਅ ਕੰਮ ਸ਼ੁਰੂ ਹੋਣ ਮਗਰੋਂ ਅਜੇ ਤੱਕ ਕੋਈ ਲਾਸ਼ ਬਰਾਮਦ ਨਹੀਂ ਹੋਈ ਹੈ। 

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਜ਼ਮੀਨ ਖਿਸਕਣ ਕਾਰਨ ਭਿਆਨਕ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 24

PunjabKesari

ਦੱਸ ਦੇਈਏ ਕਿ ਮੁੰਬਈ ਤੋਂ ਲੱਗਭਗ 80 ਕਿਲੋਮੀਟਰ ਦੂਰ ਤੱਟੀ ਰਾਏਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਹਿਸੀਲ 'ਚ ਇਕ ਪਹਾੜੀ 'ਤੇ ਸਥਿਤ ਆਦਿਵਾਸੀ ਪਿੰਡ 'ਚ ਬੁੱਧਵਾਰ ਰਾਤ ਜ਼ਮੀਨ ਖਿਸਕ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਦੇ 48 'ਚੋਂ 17 ਮਕਾਨ ਪੂਰੀ ਤਰ੍ਹਾਂ ਮਲਬੇ ਹੇਠਾਂ ਦੱਬੇ ਗਏ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 27 ਹੋ ਗਈ, ਜਦਕਿ 81 ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਨ੍ਹੇਰੇ ਅਤੇ ਖਰਾਬ ਮੌਸਮ ਕਾਰਨ ਸ਼ਨੀਵਾਰ ਰਾਤ ਨੂੰ ਖੋਜ ਅਤੇ ਬਚਾਅ ਮੁਹਿੰਮ ਬੰਦ ਕਰ ਦਿੱਤੀ ਗਈ ਸੀ। ਇਸ ਨੂੰ ਐਤਵਾਰ ਸਵੇਰੇ ਮੁੜ ਸ਼ੁਰੂ ਕੀਤਾ ਗਿਆ। 

ਇਹ ਵੀ ਪੜ੍ਹੋ- ਪੁਣੇ 'ਚ ਕਿਸਾਨ ਦੇ ਘਰ 'ਚੋਂ 400 ਕਿਲੋ ਟਮਾਟਰ ਚੋਰੀ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਬਰਾਮਦ ਹੋਈਆਂ 27 ਲਾਸ਼ਾਂ 'ਚੋਂ 12 ਲਾਸ਼ਾਂ ਔਰਤਾਂ, 10 ਮਰਦ ਅਤੇ ਚਾਰ ਬੱਚਿਆਂ ਦੀਆਂ ਹਨ, ਜਦਕਿ ਇਕ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ ਹੋ ਗਈ। ਬਚਾਅ ਕਾਰਜਾਂ ਵਿਚ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਪਿੰਡ ਤੱਕ ਜਾਣ ਲਈ ਕੋਈ ਪੱਕੀ ਸੜਕ ਨਾ ਹੋਣ ਕਾਰਨ ਉੱਥੇ ਮਿੱਟੀ ਦੀ ਖੋਦਾਈ ਕਰਨ ਵਾਲੇ ਯੰਤਰਾਂ ਨੂੰ ਲੈ ਕੇ ਜਾਣਾ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ- ਨਦੀ ਦੇ ਤੇਜ਼ ਵਹਾਅ 'ਚ ਫਸੀ ਰੋਡਵੇਜ਼ ਬੱਸ, ਯਾਤਰੀਆਂ 'ਚ ਮਚੀ ਚੀਕ-ਪੁਕਾਰ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News