ਕੋਵਿਡ-19 : ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਵਧਣ ਦੀ ਦਰ ਸਭ ਤੋਂ ਵੱਧ

Sunday, Mar 28, 2021 - 06:31 PM (IST)

ਨਵੀਂ ਦਿੱਲੀ (ਭਾਸ਼ਾ) : ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਰੋਨਾ ਵਾਇਰਸ ਦੀ ਹਫਤਾਵਾਰੀ ਦਰ ਰਾਸ਼ਟਰੀ ਔਸਤ 5.04 ਫੀਸਦੀ ਤੋਂ ਵੱਧ ਹੈ। ਮਹਾਰਾਸ਼ਟਰ ’ਚ ਸਭ ਤੋਂ ਵੱਧ ਕੋਰੋਨਾ ਵਾਇਰਸ ਵਧਣ ਦੀ ਦਰ 22.78 ਫੀਸਦੀ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ ਤੋਂ ਇਲਾਵਾ ਜਿਨ੍ਹਾਂ ਹੋਰ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਰਾਸ਼ਟਰੀ ਔਸਤ ਤੋਂ ਵੱਧ ਕੋਰੋਨਾ ਵਾਇਰਸ ਵਧਣ ਦੀ ਦਰ ਹੈ, ਉਹ ਹਨ ਚੰਡੀਗੜ੍ਹ (11.85 ਫੀਸਦੀ), ਪੰਜਾਬ (8.45 ਫੀਸਦੀ), ਗੋਆ (7,03 ਫੀਸਦੀ), ਪੁੱਡੂਚੇਰੀ (6.85 ਫੀਸਦੀ), ਛੱਤੀਸਗੜ੍ਹ (6.79 ਫੀਸਦੀ), ਮੱਧ ਪ੍ਰਦੇਸ਼ (6.65 ਫੀਸਦੀ) ਅਤੇ ਹਰਿਆਣਾ (5.41 ਫੀਸਦੀ)। 

ਸਿਹਤ ਮੰਤਰਾਲਾ ਨੇ ਕਿਹਾ ਕਿ ਜਾਂਚ ਦੇ ਮਾਮਲੇ ’ਚ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਪ੍ਰਤੀ ਦਸ ਲੱਖ ਦੀ ਆਬਾਦੀ ’ਤੇ ਜਾਂਚ ਦੀ ਗਿਣਤੀ ਰਾਸ਼ਟਰੀ ਔਸਤ (1,74,602) ਦੀ ਤੁਲਨਾ ’ਚ ਘੱਟ ਹੈ। ਇਨ੍ਹਾਂ ਸੂਬਿਆਂ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਸ਼ਾਮਲ ਹਨ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਭਰ ਵਿਚ ਹੁਣ ਤੱਕ ਕੀਤੀ ਗਈ ਕੋਵਿਡ-19 ਜਾਂਚ ਦੀ ਕੁੱਲ ਗਿਣਤੀ ਵੱਧ ਕੇ 24 ਕਰੋੜ ਤੋਂ ਵੱਧ ਹੋ ਗਈ ਹੈ, ਜਦਕਿ ਕੁਲ ਲਾਗ ਦੀ ਦਰ 5 ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ। ਦੇਸ਼ ਦਾ ਕੁੱਲ ਟੀਕਾਕਰਨ ਐਤਵਾਰ ਨੂੰ 6 ਕਰੋੜ ਨੂੰ ਪਾਰ ਕਰ ਗਿਆ ਹੈ।


Tanu

Content Editor

Related News