ਮਹਾਰਾਸ਼ਟਰ 'ਤੇ ਜਾਰੀ ਘਮਾਸਾਨ ਨੂੰ ਲੈ ਕੇ ਦੋਹਾਂ ਸਦਨਾਂ 'ਚ ਹੰਗਾਮਾ, ਰਾਹੁਲ ਬੋਲੇ- ਲੋਕਤੰਤਰ ਦੀ ਹੋਈ ਹੱਤਿਆ

Monday, Nov 25, 2019 - 01:21 PM (IST)

ਮਹਾਰਾਸ਼ਟਰ 'ਤੇ ਜਾਰੀ ਘਮਾਸਾਨ ਨੂੰ ਲੈ ਕੇ ਦੋਹਾਂ ਸਦਨਾਂ 'ਚ ਹੰਗਾਮਾ, ਰਾਹੁਲ ਬੋਲੇ- ਲੋਕਤੰਤਰ ਦੀ ਹੋਈ ਹੱਤਿਆ

ਨਵੀਂ ਦਿੱਲੀ— ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਦੇ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਕਾਂਗਰਸ ਮੈਂਬਰਾਂ ਨੇ ਹੰਗਾਮਾ ਕੀਤਾ। ਹੰਗਾਮੇ ਕਾਰਨ ਲੋਕ ਸਭਾ ਦੀ ਬੈਠਕ ਦੁਪਹਿਰ 12 ਵਜੇ ਅਤੇ ਰਾਜ ਸਭਾ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਦਨ 'ਚ ਸਵਾਲ ਪੁੱਛਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਕਿਉਂਕਿ ਮਹਾਰਾਸ਼ਟਰ 'ਚ ਲੋਕਤੰਤਰ ਦੀ ਹੱਤਿਆ ਹੋਈ ਹੈ। ਓਧਰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ 'ਚ ਗਾਂਧੀ ਦੇ ਬੁੱਤ ਸਾਹਮਣੇ ਮਹਾਰਾਸ਼ਟਰ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ।

PunjabKesari

ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਦਨ 'ਚ ਨਾਅਰੇਬਾਜ਼ੀ ਕਰਨ ਲੱਗੇ। ਰੌਲੇ-ਰੱਪੇ ਦਰਮਿਆਨ ਹੀ ਸਪੀਕਰ ਨੇ ਪ੍ਰਸ਼ਨ ਪੁੱਛਣ ਲਈ ਸ਼੍ਰੀ ਗਾਂਧੀ ਦਾ ਨਾਮ ਪੁਕਾਰਿਆ। ਰਾਹੁਲ ਗਾਂਧੀ ਨੇ ਕਿਹਾ, ''ਸ਼੍ਰੀਮਾਨ ਸਪੀਕਰ, ਮੈਂ ਅੱਜ ਪ੍ਰਸ਼ਨ ਪੁੱਛਣ ਲਈ ਆਇਆ ਸੀ ਪਰ ਮਹਾਰਾਸ਼ਟਰ 'ਚ ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਆ ਹੋਈ ਹੈ, ਪ੍ਰਸ਼ਨ ਪੁੱਛਣ ਦਾ ਕੋਈ ਮਤਲਬ ਨਹੀਂ ਹੈ। ਦੱਸਣਯੋਗ ਹੈ ਕਿ 23 ਨਵੰਬਰ ਨੂੰ ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਘਮਾਸਾਨ ਜਾਰੀ ਹੈ, ਜੋ ਕਿ ਅੱਜ ਸੰਸਦ 'ਚ ਪੁੱਜ ਗਿਆ। ਮਹਾਰਾਸ਼ਟਰ 'ਚ ਭਾਜਪਾ ਦੇ ਦਵਿੰਦਰ ਫੜਨਵੀਸ ਦੇ ਮੁੱਖ ਮੰਤਰੀ ਅਤੇ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਵਲੋਂ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕਣ ਤੋਂ ਬਾਅਦ ਸਿਆਸੀ ਸੰਕਟ ਬਰਕਰਾਰ ਹੈ। ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਨੇ ਸਰਕਾਰ ਦੇ ਗਠਨ ਦੇ ਵਿਰੋਧ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੋਈ ਹੈ।


author

Tanu

Content Editor

Related News