ਪ੍ਰੇਮਿਕਾ ਨੂੰ ਪਹਿਲਾਂ ਫਲੈਟ 'ਚ ਮਿਲਣ ਲਈ ਬੁਲਾਇਆ, ਫਿਰ ਇਮਾਰਤ ਤੋਂ ਦਿੱਤਾ ਧੱਕਾ

Thursday, Aug 01, 2024 - 04:28 PM (IST)

ਪ੍ਰੇਮਿਕਾ ਨੂੰ ਪਹਿਲਾਂ ਫਲੈਟ 'ਚ ਮਿਲਣ ਲਈ ਬੁਲਾਇਆ, ਫਿਰ ਇਮਾਰਤ ਤੋਂ ਦਿੱਤਾ ਧੱਕਾ

ਸਤਾਰਾ- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਕਰਾੜ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਉੱਚੀ ਇਮਾਰਤ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕੁੜੀ ਦਾ ਨਾਂ ਆਰੂਸ਼ੀ ਹੈ ਜੋ ਮੂਲ ਰੂਪ ਤੋਂ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਸੀ। ਮੁਲਜ਼ਮ ਦਾ ਨਾਂ ਧਰੁਵ ਹੈ ਅਤੇ ਉਹ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਦੋਵੇਂ ਕਰਾੜ ਦੇ ਕ੍ਰਿਸ਼ਨਾ ਮੈਡੀਕਲ ਕਾਲਜ ਵਿਚ ਮੈਡੀਕਲ ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਆਰੂਸ਼ੀ ਅਤੇ ਧਰੁਵ ਦੋਵੇਂ ਦਿੱਲੀ ਵਿਚ ਇਕੱਠੇ ਪੜ੍ਹਦੇ ਸਨ ਅਤੇ ਉਦੋਂ ਤੋਂ ਉਹ ਦੋਸਤ ਸਨ। ਮੈਡੀਕਲ ਕਾਲਜ 'ਚ ਪੜ੍ਹਨ ਲਈ ਦੋਵਾਂ ਨੇ ਇਕੋ ਸਮੇਂ ਕਰਾੜ ਦੇ ਮੈਡੀਕਲ ਕਾਲਜ 'ਚ ਦਾਖ਼ਲਾ ਲਿਆ ਸੀ।

ਇਹ ਵੀ ਪੜ੍ਹੋ- Wayanad landslide: ਮਰਨ ਵਾਲਿਆਂ ਦੀ ਗਿਣਤੀ 264 ਤੱਕ ਪਹੁੰਚੀ, 200 ਅਜੇ ਵੀ ਲਾਪਤਾ

ਲੜਾਈ ਦੌਰਾਨ ਮੁਲਜ਼ਮ ਨੇ ਪ੍ਰੇਮਿਕਾ ਨੂੰ ਇਮਾਰਤ ਹੇਠਾਂ ਸੁੱਟਿਆ

ਧਰੁਵ ਕਰਾੜ ਦੇ ਮੈਡੀਕਲ ਕਾਲਜ ਦੇ ਕੋਲ ਇਕ ਇਮਾਰਤ ਵਿਚ ਕਿਰਾਏ ਦੇ ਫਲੈਟ ਵਿਚ ਰਹਿੰਦਾ ਸੀ। ਬੁੱਧਵਾਰ ਨੂੰ ਧਰੁਵ ਨੇ ਆਪਣੀ ਪ੍ਰੇਮਿਕਾ ਆਰੂਸ਼ੀ ਨੂੰ ਆਪਣੇ ਫਲੈਟ 'ਚ ਮਿਲਣ ਲਈ ਬੁਲਾਇਆ। ਪ੍ਰੇਮੀ ਧਰੁਵ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਆਰੂਸ਼ੀ ਦੇ ਕਿਸੇ ਹੋਰ ਮੁੰਡੇ ਨਾਲ ਵੀ ਸਬੰਧ ਹਨ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇੰਨਾ ਹੀ ਨਹੀਂ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ। ਇਸ ਦੌਰਾਨ ਧਰੁਵ ਨੇ ਆਰੂਸ਼ੀ ਨੂੰ ਇਮਾਰਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪਤਨੀ ਦਾ ਸਿਰ ਵੱਢ ਕੇ ਲੈ ਗਿਆ ਸੀ ਥਾਣੇ, ਮੁਲਜ਼ਮ ਪਤੀ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਲੜਾਈ ਦੌਰਾਨ ਮੁਲਜ਼ਮ ਧਰੁਵ ਵੀ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਲੱਤ ਵੀ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਆਰੂਸ਼ੀ ਦੀ ਮਾਂ ਦੇਰ ਰਾਤ ਕਰਾੜ ਪਹੁੰਚੀ ਹੈ। ਪੁਲਸ ਨੇ ਮੁਲਜ਼ਮ ਧਰੁਵ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ-103 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਅਜੇ ਤੱਕ ਧਰੁਵ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News