ਮਹਾਰਾਸ਼ਟਰ ਚੋਣ : ਬੀਜੇਪੀ ਨੇ ਜਾਰੀ ਕੀਤੀ 14 ਉਮੀਦਵਾਰਾਂ ਦੀ ਦੂਜੀ ਸੂਚੀ

10/02/2019 11:04:51 PM

ਮੁੰਬਈ — ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਨੇ ਬੁੱਧਵਾਰ ਨੂੰ 14 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸੇ ਕਾਰਨ ਬੀਜੇਪੀ ਨੇ ਹੁਣ ਤਕ 139 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ।


ਇਸ ਤੋਂ ਪਹਿਲਾਂ ਬੀਜੇਪੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਜਿਸ 'ਚ 52 ਮੌਜੂਦਾ ਵਿਧਾਇਕਾਂ ਨੂੰ ਦੋਬਾਰਾ ਟਿਕਟ ਦਿੱਤਾ ਗਿਆ ਹੈ। ਉਥੇ ਹੀ 12 ਵਿਧਾਇਕਾਂ ਦਾ ਟਿਕਟ ਕੱਟਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਾਗਪੁਰ ਦੱਖਣੀ-ਪੱਛਮੀ ਸੀਟ ਤੋਂ ਟਿਕਟ ਮਿਲੀ ਹੈ, ਉਥੇ ਹੀ ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੂੰ ਕੋਠਰੂਦ ਅਤੇ ਪੰਕਜਾ ਮੁੰਡੇ ਦਾ ਨਾਂ ਪਰਲੀ ਸੀਟ ਤੋਂ ਤੈਅ ਕੀਤਾ ਗਿਆ।


Inder Prajapati

Content Editor

Related News