ਮਹਾਰਾਸ਼ਟਰ ਚੋਣਾਂ : EVM ''ਚ ਖ਼ਰਾਬੀ, ਵੋਟਿੰਗ ਪ੍ਰਕਿਰਿਆ ਰੁੱਕੀ, ਲੋਕ ਹੋਏ ਖੱਜਲ-ਖੁਆਰ
Wednesday, Nov 20, 2024 - 02:01 PM (IST)
ਮੁੰਬਈ : ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਵਿੱਚ ਖ਼ਰਾਬੀ ਕਾਰਨ ਕਈ ਥਾਵਾਂ ’ਤੇ ਵੋਟਿੰਗ ਪ੍ਰਕਿਰਿਆ ਵਿੱਚ ਵਿਘਨ ਪਿਆ। ਇਸ ਦੌਰਾਨ ਵੋਟ ਪਾਉਣ ਆਏ ਵੋਟਰਾਂ ਨੂੰ ਵੋਟਾਂ ਲਈ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਉਡੀਕ ਕਰਨੀ ਪਈ। ਅਕੋਲਾ ਪੱਛਮੀ ਵਿਧਾਨ ਸਭਾ ਹਲਕੇ ਦੇ ਬੀਆਰ ਹਾਈ ਸਕੂਲ ਦੇ ਬੂਥ ਨੰਬਰ 169 ਵਿੱਚ ਈਵੀਐਮ ਮਸ਼ੀਨ ਨੇ ਤਕਨੀਕੀ ਖ਼ਰਾਬੀ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ। ਮਾਲੇਗਾਓਂ ਬਾਹਰੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 292 'ਤੇ ਈਵੀਐੱਮ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਵੋਟਰਾਂ ਨੂੰ ਵੋਟ ਪਾਉਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ - ਖੁਸ਼ਖ਼ਬਰੀ! ਇਨ੍ਹਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ, 15 ਤੋਂ ਵੱਧ IT ਕੰਪਨੀਆਂ ਕਰਨਗੀਆਂ 200 ਕਰੋੜ ਦਾ ਨਿਵੇਸ਼
ਇਸ ਦੇ ਨਾਲ ਹੀ ਜਲਗਾਓਂ ਜ਼ਿਲ੍ਹੇ ਦੇ ਜਾਮਨੇਰ ਦੇ ਨਿਊ ਇੰਗਲਿਸ਼ ਸਕੂਲ ਪੋਲਿੰਗ ਸਟੇਸ਼ਨ 'ਤੇ ਈਵੀਐੱਮ ਚਾਲੂ ਨਾ ਹੋਣ ਕਾਰਨ ਵੋਟਿੰਗ 15-20 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ। ਛਤਰਪਤੀ ਸੰਭਾਜੀਨਗਰ ਦੇ ਪੈਠਾਨ ਤਾਲੁਕਾ ਦੇ ਦਾਦੇਗਾਂਵ ਬੁਦਰੂਕ ਵਿੱਚ ਪੋਲਿੰਗ ਸਟੇਸ਼ਨ ਨੰਬਰ 226 'ਤੇ ਈਵੀਐਮ ਪਿਛਲੇ ਇੱਕ ਘੰਟੇ ਤੋਂ ਕੰਮ ਨਹੀਂ ਕਰ ਰਹੀ। ਪ੍ਰਸ਼ਾਸਨ ਸਬੰਧਤ ਮਸ਼ੀਨ ਨੂੰ ਬਦਲਣ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ। ਇਕ ਹੋਰ ਮਾਮਲੇ ਵਿਚ ਕੋਲਹਾਪੁਰ ਉੱਤਰੀ ਹਲਕੇ ਦੇ ਵਿਕਰਮ ਹਾਈ ਸਕੂਲ ਪੋਲਿੰਗ ਬੂਥ 'ਤੇ ਈਵੀਐਮਜ਼ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਵੋਟਰਾਂ ਨੂੰ ਪੋਲਿੰਗ ਬੂਥ ਦੇ ਬਾਹਰ ਲੰਬੀਆਂ ਕਤਾਰਾਂ ਵਿਚ ਉਡੀਕ ਕਰਨੀ ਪਈ। ਬੁਲਢਾਣਾ-ਜਲਗਾਓਂ ਜਾਮੋਦ ਹਲਕੇ ਦੇ ਮਾਨਸਗਾਓਂ 'ਚ ਵੋਟਿੰਗ ਮਸ਼ੀਨ 'ਚ ਖਰਾਬੀ ਕਾਰਨ ਵੋਟਿੰਗ 'ਚ ਕੁਝ ਸਮੇਂ ਲਈ ਵਿਘਨ ਪਿਆ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8