ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਸੁਰਿੰਦਰ ਪਾਲ ਸਿੰਘ ਬਿੱਟੂ ''ਆਪ'' ''ਚ ਹੋਏ ਸ਼ਾਮਲ
Friday, Dec 06, 2024 - 03:11 PM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿਮਾਰਪੁਰ ਵਿਧਾਨ ਸਭਾ ਖੇਤਰ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਪਾਲ ਸਿੰਘ ਬਿੱਟੂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਏ। 'ਆਪ' ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸਿੰਘ ਦਾ ਪਾਰਟੀ 'ਚ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਅਨੁਭਵ ਪਾਰਟੀ ਨੂੰ ਉਸ ਦੇ ਵਿਕਾਸ ਕੰਮਾਂ 'ਚ ਮਦਦ ਕਰੇਗਾ। ਸਿਸੋਦੀਆ ਨੇ ਕਿਹਾ,''ਸਿੱਖਿਆ, ਸਿਹਤ ਆਦਿ ਦੇ ਖੇਤਰ 'ਚ 'ਆਪ' ਦੇ ਚੰਗੇ ਵਿਕਾਸ ਕੰਮਾਂ ਤੋਂ ਪ੍ਰੇਰਿਤ ਹੋ ਕੇ ਸਿੰਘ ਅੱਜ ਸਾਡੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਦਾ ਅਨੁਭਵ ਪਾਰਟੀ ਨੂੰ ਚੰਗਾ ਕੰਮ ਜਾਰੀ ਰੱਖਣ 'ਚ ਮਦਦ ਕਰੇਗਾ।''
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਸਰਕਾਰ ਦਾ ਵੱਡਾ ਫ਼ੈਸਲਾ, ਇੰਟਰਨੈੱਟ ਬੰਦ ਕਰਨ ਦੇ ਹੁਕਮ
ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਸਿੰਘ ਨੇ ਕਿਹਾ,''ਸਿਰਫ਼ ਇਕ ਹੀ ਪਾਰਟੀ ਹੈ, ਜੋ ਅਸਲ 'ਚ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ ਅਤੇ ਮੈਂ 'ਆਪ' ਨਾਲ ਮੋਢੇ ਨਾਲ ਮੋਢਾ ਮਿਲ ਕੇ ਕੰਮ ਕਰਾਂਗਾ।'' ਸਿੰਘ ਤਿਮਾਰਪੁਰ ਵਿਧਾਨ ਸਭਾ ਖੇਤਰ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ। ਦਿੱਲੀ 'ਚ ਅਗਲੇ ਸਾਲ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ 2020 ਦੀਆਂ ਚੋਣਾਂ 'ਚ 70 'ਚੋਂ 62 ਸੀਟਾਂ ਜਿੱਤਣ ਵਾਲੀ 'ਆਪ' ਇਸ ਵਾਰ ਵੀ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਦੀ ਉਮੀਦ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8