ਮਹਾਰਾਸ਼ਟਰ ਚੋਣ : ਦੇਵੇਂਦਰ ਫੜਨਵੀਸ ਨੇ ਵਿਰੋਧੀ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ, ਮਹਾਗਠਜੋੜ ਨੇ ਕੀਤਾ ਸਮਝੌਤਾ
Friday, Oct 04, 2019 - 07:02 PM (IST)

ਮੁੰਬਈ — ਮਹਾਰਾਸ਼ਟਰ ਚੋਣ ਨੂੰ ਲੈ ਕੇ ਸ਼ਿਵ ਸੇਨਾ ਪ੍ਰਮੁੱਖ ਉਧਵ ਠਾਕਰੇ ਤੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੱਤਰਕਾਰ ਵਾਰਤਾ ਕੀਤੀ। ਇਸ ਦੌਰਾਨ ਫੜਨਵੀਸ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣ ਇਕੱਠੇ ਲੜਾਂਗੇ। ਲੋਕ ਸਭਾ ਚੋਣ ਦੀ ਵਾਂਗ ਸਾਨੂੰ ਜਨਤਾ ਦਾ ਸਮਰਥਨ ਮਿਲੇਗਾ। ਅਸੀਂ ਵਿਕਾਸ ਮੁੱਦੇ 'ਤੇ ਚੋਣ 'ਚ ਜਾ ਰਹੇ ਹਾਂ। ਫੜਨਵੀਸ ਨੇ ਆਦਿਤਿਆ ਠਾਕਰੇ ਦੇ ਚੋਣ ਲੜਨ 'ਤੇ ਕਿਹਾ ਕਿ ਆਦਿਤਿਆ ਨੂੰ ਵਧਾਈ ਦਿੰਦਾ ਹਾਂ। ਉਹ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਚ ਰਹੇ ਸਨ ਕਿ ਗਠਜੋੜ ਹੋਵੇਗਾ ਜਾਂ ਨਹੀਂ, ਗਠਜੋੜ ਲਈ ਸਮਝੌਤਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ਮਹਾਗਠਜੋੜ ਲਈ ਸਾਰਿਆਂ ਨੇ ਸਮਝੌਤਾ ਕੀਤਾ ਸੀ।