ਮਹਾਰਾਸ਼ਟਰ ''ਚ 4 ਵਾਰ ਆਇਆ ਭੂਚਾਲ, 1 ਦੀ ਮੌਤ
Thursday, Jul 25, 2019 - 04:11 PM (IST)

ਪਾਲਘਰ— ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਵੀਰਵਾਰ ਸਵੇਰੇ 4 ਚਾਰ ਵਾਰ ਭੂਚਾਲ ਆਉਣ ਕਾਰਨ ਇਕ ਮਕਾਨ ਦੇ ਢਹਿ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪਾਲਘਰ ਆਫਤ ਕੰਟਰੋਲ ਸੈੱਲ ਦੇ ਮੁਖੀ ਵਿਵੇਕਾਨੰਦ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਰਾਤ 1.03 ਵਜੇ ਆਇਆ ਸੀ। ਉਸ ਤੋਂ ਬਾਅਦ ਤਿੰਨ ਹੋਰ ਝਟਕੇ ਨਾਲੋਂ ਨਾਲ ਆਏ । ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.9 ਦੱਸੀ ਗਈ ਹੈ। ਪਿੰਡ ਦਹਾਨੂੰ ਵਿਖੇ ਇਕ ਮਕਾਨ ਦੇ ਢਹਿ ਜਾਣ ਨਾਲ 55 ਸਾਲਾ ਰਿਸ਼ਯਾ ਨਾਮੀ ਵਿਅਕਤੀ ਦੀ ਮੌਤ ਹੋ ਗਈ । ਭੂਚਾਲ ਸਮੇਂ ਭਾਰੀ ਮੀਂਹ ਪੈਣ ਕਾਰਨ ਵਧੇਰੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕੇ।
ਚੰਬਾ ਵੀ ਹਿੱਲਿਆ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਵੀ ਬੁੱਧਵਾਰ ਰਾਤ 12.47 ਵਜੇ ਭੂਚਾਲ ਦੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਤਰਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ। ਦੋ ਦਿਨ ਪਹਿਲਾਂ ਕਿਨੌਰ ਜ਼ਿਲੇ 'ਚ ਵੀ ਭੂਚਾਲ ਦੇ ਹਲਕੇ ਝਟਕੇ ਆਏ ਸਨ।