ਮਹਾਰਾਸ਼ਟਰ : ਬੀਤੇ 24 ਘੰਟਿਆਂ ''ਚ 75 ਪੁਲਸ ਕਾਮੇ ਕੋਰੋਨਾ ਪਾਜ਼ੀਟਿਵ, ਹੁਣ ਤੱਕ 20 ਦੀ ਹੋਈ ਮੌਤ

05/27/2020 1:39:54 PM

ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਪੁਲਸ ਕਰਮਚਾਰੀ ਵੀ ਆ ਰਹੇ ਹਨ। ਸੂਬੇ 'ਚ ਬੀਤੇ 24 ਘੰਟਿਆਂ 'ਚ 75 ਪੁਲਸ ਕਾਮਿਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੂਬੇ 'ਚ ਕੋਰੋਨਾ ਪਾਜ਼ੀਟਿਵ ਪੁਲਸ ਕਾਮਿਆਂ ਦੀ ਗਿਣਤੀ ਵਧ ਕੇ 1,964 ਹੋ ਗਈ ਹੈ। ਸੂਬੇ 'ਚ ਕੋਰੋਨਾ ਨਾਲ ਠੀਕ ਹੋਏ ਪੁਲਸ ਕਾਮਿਆਂ ਦੀ ਗਿਣਤੀ 849 ਹੋਗਈ ਹੈ। ਮਹਾਰਾਸ਼ਟਰ ਪੁਲਸ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,095 ਹੈ। ਗਰਾਊਂਡ 'ਤੇ ਤਾਇਨਾਤੀ ਹੋਣ ਕਾਰਨ ਪੁਲਸ ਕਾਮੇ ਲਗਾਤਾਰ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਰਹੇ ਹਨ।

ਮਹਾਰਾਸ਼ਟਰ ਪੁਲਸ ਦੇ ਕੁੱਲ 223 ਪੁਲਸ ਅਧਿਕਾਰੀ ਅਤੇ 1,741 ਕਾਮੇ ਕੋਰੋਨਾ ਪੀੜਤ ਹੋਏ ਹਨ। ਕੋਵਿਡ-19 ਮਹਾਮਾਰੀ ਨਾਲ ਮਰਨ ਵਾਲੇ ਪੀੜਤਾਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ। ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਵੱਡਾ ਕੋਰੋਨਾ ਪ੍ਰਭਾਵਿਤ ਸੂਬਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 32,974 ਹੋ ਗਈ ਹੈ। ਸਿਰਫ਼ ਮੁੰਬਈ 'ਚ ਹੀ 1,065 ਲੋਕਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਾ ਹੈ। ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 54,758 ਹੋ ਗਈ ਹੈ। ਸੂਬੇ 'ਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 16,954 ਹੈ। ਹੁਣ ਤੱਕ ਮਹਾਰਾਸ਼ਟਰ 'ਚ 1792 ਲੋਕਾਂ ਦੀ ਮੌਤ ਹੋ ਚੁਕੀ ਹੈ।


DIsha

Content Editor

Related News