ਮਹਾਰਾਸ਼ਟਰ ''ਚ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ, ਕੁੱਲ ਗਿਣਤੀ 320 ਹੋਈ

Wednesday, Apr 01, 2020 - 09:19 AM (IST)

ਮੁੰਬਈ— ਦੁਨੀਆ ਭਰ 'ਚ ਕਹਿਰ ਢਾਹੁਣ ਵਾਲੇ ਕੋਰੋਨਾ ਵਾਇਰਸ ਦੀ ਲਪੇਟ 'ਚ ਹੁਣ ਭਾਰਤ ਵੀ ਫੱਸਦਾ ਦਿੱਸ ਰਿਹਾ ਹੈ। ਮਹਾਰਾਸ਼ਟਰ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 18 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੂਬੇ 'ਚ ਇਨਫੈਕਟਡ ਲੋਕਾਂ ਦੀ ਗਿਣਤੀ 320 ਹੋ ਗਈ ਹੈ। ਸਿਹਤ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ,''ਮਹਾਰਾਸ਼ਟਰ 'ਚ ਮੰਗਲਵਾਰ ਰਾਤ ਤੱਕ ਕੋਵਿਡ-19 ਦੇ 302 ਮਾਮਲ ਸਨ। ਅੱਜ ਯਾਨੀ ਬੁੱਧਵਾਰ ਨੂੰ 18 ਹੋਰ ਲੋਕ ਇਸ ਨਾਲ ਇਨਫੈਕਟਡ ਪਾਏ ਗਏ। ਸੂਬੇ 'ਚ ਹੁਣ ਇਸ ਦੇ ਕੁੱਲ 320 ਮਾਮਲੇ ਹਨ।'' ਉਨ੍ਹਾਂ ਨੇ ਦੱਸਿਆ ਕਿ 18 ਨਵੇਂ ਮਾਮਲਿਆਂ 'ਚੋਂ 16 ਮੁੰਬਈ ਅਤੇ 2 ਪੁਣੇ ਤੋਂ ਹਨ।

ਦੱਸਣਯੋਗ ਹੈ ਕਿ ਹੁਣ ਦੇਸ਼ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 1618 ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ।


DIsha

Content Editor

Related News