ਦਸੰਬਰ ਦੇ ਪਹਿਲੇ ਹਫਤੇ ''ਚ ਹੋ ਸਕਦੈ ਮਹਾਰਾਸ਼ਟਰ ਕੈਬਨਿਟ ਦਾ ਵਿਸਥਾਰ
Saturday, Nov 30, 2019 - 06:22 PM (IST)

ਮੁੰਬਈ—ਮਹਾਰਾਸ਼ਟਰ 'ਚ ਊਧਵ ਠਾਕਰੇ ਸਰਕਾਰ ਨੇ ਅੱਜ ਭਾਵ ਸ਼ਨੀਵਾਰ ਨੂੰ ਫਲੋਰ ਟੈਸਟ ਜਿੱਤ ਗਈ। ਇਸ ਤੋਂ ਬਾਅਦ ਹੁਣ ਨਜ਼ਰਾ ਕੈਬਨਿਟ ਵਿਸਥਾਰ 'ਤੇ ਟਿਕੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ 'ਚ ਕੈਬਨਿਟ ਵਿਸਥਾਰ ਹੋ ਸਕਦਾ ਹੈ ਅਤੇ 14 ਹੋਰ ਮੰਤਰੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਹੋਏ ਫਲੋਰ ਟੈਸਟ 'ਚ ਊਧਵ ਠਾਕਰੇ ਸਰਕਾਰ ਨੂੰ 169 ਮੈਂਬਰਾਂ ਦਾ ਸਮਰਥਨ ਮਿਲਿਆ ਹੈ।