ਮਹਾਰਾਸ਼ਟਰ ਇਮਾਰਤ ਹਾਦਸਾ : 20 ਘੰਟਿਆਂ ਬਾਅਦ 5 ਸਾਲ ਦੇ ਬੱਚੇ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

Tuesday, Aug 25, 2020 - 03:14 PM (IST)

ਮਹਾਰਾਸ਼ਟਰ ਇਮਾਰਤ ਹਾਦਸਾ : 20 ਘੰਟਿਆਂ ਬਾਅਦ 5 ਸਾਲ ਦੇ ਬੱਚੇ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਰਾਏਗੜ੍ਹ- ਮਹਾਰਾਸ਼ਟਰ ਦੇ ਰਾਏਗੜ੍ਹ 'ਚ ਸੋਮਵਾਰ ਸ਼ਾਮ 5 ਮੰਜ਼ਲਾ ਇਮਾਰਤ ਢਹਿ ਗਈ ਸੀ। ਸੋਮਵਾਰ ਸ਼ਾਮ ਢਹਿ ਗਈ ਇਮਾਰਤ 'ਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਜਾਰੀ ਹੈ। ਰੈਸਕਿਊ ਆਪਰੇਸ਼ਨ ਦੌਰਾਨ 20 ਘੰਟਿਆਂ ਬਾਅਦ 5 ਸਾਲ ਦੇ ਬੱਚੇ ਨੂੰ ਬਚਾ ਲਿਆ ਗਿਆ ਹੈ। ਐੱਨ.ਡੀ.ਆਰ.ਐੱਫ. ਦੇ ਡਿਪਟੀ ਕਮਾਂਡੈਂਟ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੱਚੇ ਦੀ ਸਿਹਤ ਠੀਕ ਹੈ ਅਤੇ ਉਹ ਸਿਹਤਮੰਦ ਹੈ। ਐੱਨ.ਡੀ.ਆਰ.ਐੱਫ. ਅਧਿਕਾਰੀ ਨੇ ਕਿਹਾ ਕਿ ਬੱਚਾ ਇਕ ਕਿਨਾਰੇ ਲੱਗਾ ਹੋਇਆ ਸੀ।

ਐੱਨ.ਡੀ.ਆਰ.ਐੱਫ. ਦੇ 2 ਜਵਾਨ ਜਦੋਂ ਮਲਬੇ ਨੂੰ ਹਟਾ ਰਹੇ ਸਨ, ਉਦੋਂ ਇਕ ਕਿਨਾਰੇ ਬੱਚੇ ਨੂੰ ਦੇਖਿਆ ਗਿਆ ਸੀ। ਫਿਰ ਉਸ ਨੂੰ ਬਾਹਰ ਕੱਢ ਲਿਆ ਗਿਆ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦਾ ਮੈਡੀਕਲ ਚੈੱਕਅਪ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਮਹਾਡ ਸ਼ਹਿਰ 'ਚ ਸੋਮਵਾਰ ਸ਼ਾਮ 5 ਮੰਜ਼ਲਾ ਇਮਾਰਤ ਢਹਿਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਵੀ ਕਰੀਬ 20 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਸੂਤਰਾਂ ਅਨੁਸਾਰ ਇਸ ਇਮਾਰਤ 'ਚ 45 ਘਰ ਸਨ, ਜਿਨ੍ਹਾਂ 'ਚੋਂ 18 ਘਰ ਖਾਲੀ ਸੀ।


author

DIsha

Content Editor

Related News