ਰੇਮਡੇਸਿਵਿਰ ਦੀਆਂ 5 ਹਜ਼ਾਰ ਜ਼ਬਤ ਸ਼ੀਸ਼ੀਆਂ ਦੀ ਵਰਤੋਂ ਲਈ ਅਦਾਲਤ ਤੋਂ ਨਹੀਂ ਮਿਲ ਰਹੀ ਆਗਿਆ
Sunday, Apr 25, 2021 - 10:58 AM (IST)

ਮੁੰਬਈ– ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਇਲਾਜ ’ਚ ਵਰਤੀ ਜਾਣ ਵਾਲੀ ਰੇਮਡੇਸਿਵਿਰ ਦਵਾਈ ਦੀ ਸਪਲਾਈ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਤੇ ਕੇਂਦਰ ਦਰਮਿਆਨ ਠਣੀ ਹੋਈ ਹੈ। ਸੂਬੇ ਦੀਆਂ ਏਜੰਸੀਆਂ ਵਲੋਂ ਇਸ ਦਵਾਈ ਦੀਆਂ ਜ਼ਬਤ ਕੀਤੀਆਂ ਗਈਆਂ 5 ਹਜ਼ਾਰ ਸ਼ੀਸ਼ੀਆਂ ਦੀ ਵਰਤੋਂ ਅਦਾਲਤ ਦੀ ਆਗਿਆ ਨਾ ਮਿਲਣ ਕਾਰਣ ਨਹੀਂ ਕੀਤੀ ਜਾ ਸਕਦੀ।
ਖੁਰਾਕ ਤੇ ਔਸ਼ਧੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਬਤੀ ਪਿੱਛੋਂ ਅਧਿਕਾਰੀਆਂ ਨੂੰ ਸਬੂਤ ਇਕੱਠੇ ਕਰਨੇ ਪੈਂਦੇ ਹਨ, ਦੋਸ਼ ਤੈਅ ਕਰਨੇ ਪੈਂਦੇ ਹਨ ਅਤੇ ਜ਼ਬਤ ਕੀਤੇ ਗਏ ਭੰਡਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਅਦਾਲਤ ਕੋਲੋਂ ਪ੍ਰਵਾਨਗੀ ਲੈਣ ਲਈ ਦਲੀਲਾਂ ਜ਼ੋਰਦਾਰ ਹੋਣੀਆਂ ਚਾਹੀਦੀਆਂ ਹਨ।