ਮਹਾਰਾਸ਼ਟਰ ਚੋਣਾਂ : ਭਾਜਪਾ ਦੇ 2 ਹੋਰ ਉਮੀਦਵਾਰਾਂ ਦੇ ਐਲਾਨੇ ਨਾਂ

Tuesday, Oct 29, 2024 - 12:36 PM (IST)

ਮਹਾਰਾਸ਼ਟਰ ਚੋਣਾਂ : ਭਾਜਪਾ ਦੇ 2 ਹੋਰ ਉਮੀਦਵਾਰਾਂ ਦੇ ਐਲਾਨੇ ਨਾਂ

ਮੁੰਬਈ (ਭਾਸ਼ਾ)- ਮਹਾਰਾਸ਼ਟਰ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ 2 ਹੋਰ ਉਮੀਦਵਾਰਾਂ ਦੇ ਨਾਂ ਜਾਰੀ ਕੀਤੇ, ਜਿਸ ਨਾਲ ਉਸ ਦੇ ਉਮੀਦਵਾਰਾਂ ਦੀ ਗਿਣਤੀ ਵੱਧ ਕੇ 148 ਹੋ ਗਈ ਹੈ। ਹਾਲੀਆ ਸੂਚੀ ਅਨੁਸਾਰ ਸਾਬਕਾ ਵਿਧਾਇਕ ਨਰਿੰਦਰ ਮੇਹਤਾ ਠਾਣੇ ਦੇ ਮੀਰਾ ਭਯੰਦਰ ਵਿਧਾਨ ਸਭਾ ਖੇਤਰ ਤੋਂ ਚੋਣ ਲੜਨਗੇ, ਜਦੋਂ ਕਿ ਸੁਧੀਰ ਪਰਵੇ ਨੂੰ ਨਾਗਪੁਰ ਜ਼ਿਲ੍ਹੇ ਦੇ ਉਮਰੇਡ (ਅਨੁਸੂਚਿਤ ਜਾਤੀ) ਵਿਧਾਨ ਸਭਾ ਖੇਤਰ ਤੋਂ ਮੈਦਾਨ 'ਚ ਉਤਾਰਿਆ ਜਾਵੇਗਾ। ਮਹਾਰਾਸ਼ਟਰ 'ਚ 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ 20 ਨਵੰਬਰ ਨੂੰ ਨੂੰ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। 

ਭਾਜਪਾ ਸੱਤਾਧਾਰੀ ਮਹਾਯੁਤੀ ਗਠਜੋੜ ਦੇ ਅਧੀਨ ਚੋਣ ਲੜ ਰਹੀ ਹੈ, ਜਿਸ 'ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵੀ ਸ਼ਾਮਲ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਮੰਗਲਵਾਰ ਹੈ। ਪਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਆਪਣੇ ਸਹਿਯੋਗੀਆਂ ਨੂੰ ਚਾਰ ਵਿਧਾਨ ਸਭਾ ਸੀਟਾਂ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ 'ਚ ਅਮਰਾਵਤੀ ਜ਼ਿਲ੍ਹੇ ਦੇ ਬਡਨੇਰਾ ਸੀਟ ਯੁਵਾ ਸਵਾਭਿਮਾਨ ਪਾਰਟੀ ਨੂੰ, ਪਰਭਨੀ ਜ਼ਿਲ੍ਹੇ ਦੀ ਗੰਗਾਖੇੜ ਸੀਟ ਰਾਸ਼ਟਰੀ ਸਮਾਜ ਪਾਰਟੀ (ਆਰਐੱਸਪੀ) ਨੂੰ, ਮੁੰਬਈ ਦੀ ਕਲਿਨਾ ਸੀਟ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਨੂੰ ਅਤੇ ਕੋਲਹਾਪੁਰ ਦੀ ਸ਼ਾਹੂਵਾੜੀ ਸੀਟ ਜਨ ਸੁਰਾਜਯ ਸ਼ਕਤੀ ਪਾਰਟੀ ਨੂੰ ਦਿੱਤੀ ਗਈ ਹੈ। ਭਾਜਪਾ ਨੇ ਨਾਂਦੇੜ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਪਾਰਟੀ ਦੇ ਨਾਂਦੇੜ ਜ਼ਿਲ੍ਹੇ ਦੇ ਨੇਤਾ ਡਾ. ਸੰਤੁਕ ਮਾਰੋਤਰਾਵ ਹੰਬਾਰਡੇਨੂੰ  ਵੀ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਰਵਿੰਦਰ ਚਵਾਨ ਨਾਲ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News