ਵਿਧਾਨਸਭਾ ਚੋਣਾਂ: ਮਹਾਰਾਸ਼ਟਰ 'ਚ CM ਦੇਵੇਂਦਰ ਫੜਨਵੀਸ ਦਾ ਜਾਦੂ ਬਰਕਰਾਰ, BJP ਤੋਂ ਪਿਛੜੀ ਕਾਂਗਰਸ

10/24/2019 5:41:26 PM

ਮੁੰਬਈ-ਮਹਾਰਾਸ਼ਟਰ 'ਚ ਭਾਜਪਾ-ਸ਼ਿਵਸੈਨਾ ਗਠਜੋੜ ਫਿਰ ਤੋਂ ਸੱਤਾ 'ਚ ਵਾਪਸ ਆਉਣ ਦੀ ਸੰਭਾਵਨਾ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਮਹਾਰਾਸ਼ਟਰ ਦੀਆਂ ਕੁੱਲ਼ 288 ਵਿਧਾਨਸਭਾ ਸੀਟਾਂ 'ਚੋ ਭਾਜਪਾ 99 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ ਉਸ ਦੀ ਸਹਿਯੋਗੀ ਸ਼ਿਵਸੈਨਾ 57 ਸੀਟਾਂ 'ਤੇ ਅੱਗੇ ਹੈ। ਕਾਂਗਰਸ ਨੂੰ 45 ਸੀਟਾਂ 'ਤੇ ਲੀਡ ਮਿਲਦੀ ਦਿਸ ਰਹੀ ਹੈ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ 57 ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ 24 ਸੀਟਾਂ 'ਤੇ ਆਜ਼ਾਦ ਉਮੀਦਵਾਰ ਅੱਗੇ ਹੈ। 

ਮਿਲੀ ਜਾਣਕਾਰੀ ਮੁਤਾਬਕ ਚੋਣ ਮੈਦਾਨ 'ਚ ਪਹਿਲੀ ਵਾਰ ਉਤਰੇ ਸ਼ਿਵਸੈਨਾ ਦੇ ਅਦਿੱਤਿਆ ਠਾਕਰੇ ਵਰਲੀ ਵਿਧਾਨਸਭਾ ਸੀਟ ਤੋਂ ਆਸਾਨ ਜਿੱਤ ਵੱਲ ਵੱਧ ਰਹੇ ਹਨ। ਠਾਕਰੇ ਦੇ ਸਾਹਮਣੇ ਰਾਕਾਂਪਾ ਦੇ ਸੁਰੇਸ਼ ਮਾਨੇ ਹਨ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਠਾਕਰੇ ਨੇ ਸ਼ੁਰੂਆਤੀ ਰੁਝਾਨ 'ਚ 12,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਗਪੁਰ ਦੱਖਣੀ ਪੱਛਮੀ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਅਤੇ ਕਾਂਗਰਸ ਉਮੀਦਵਾਰ ਆਸ਼ੀਸ਼ ਦੇਸ਼ਮੁੱਖ ਤੋਂ ਅੱਗੇ ਚੱਲ ਰਹੇ ਹਨ। 

-ਸਾਬਕਾ ਉਪ ਮੁੱਖ ਮੰਤਰੀ ਅਜੀਤ ਪੰਵਾਰ ਨੇ ਬਾਰਾਮਤੀ ਸੀਟ ਤੇ ਭਾਜਪਾ ਦੇ ਵਿਰੋਧੀ ਗੋਪੀਚੰਦ ਪਢਾਲਕਰ ਤੋਂ 6,595 ਵੋਟਾਂ ਨਾਲ ਲੀਡ ਕੀਤਾ ਹੈ। 

-ਵਿਧਾਨ ਪਰਿਸ਼ਦ 'ਚ ਵਿਰੋਧੀ ਧਿਰ ਦੇ ਨੇਤਾ ਧਨੰਜੈ ਮੁੰਡੇ ਆਪਣੇ ਵਿਰੋਧੀ ਅਤੇ ਭਾਜਪਾ ਨੇਤਾ ਪੰਕਜ ਮੁੰਡੇ ਤੋਂ 1,654 ਵੋਟਾਂ ਨਾਲ ਅੱਗੇ ਚੱਲ ਰਹੇ ਹਨ। 

-ਰਾਧਾਕਿ੍ਰਸ਼ਣ ਵਿਖੇ ਪਾਟਿਲ ਸ਼ਿਰੜੀ ਵਿਧਾਨਸਭਾ ਸੀਟ ਤੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਰੇਸ਼ ਥੋਰਾਟ ਤੋਂ 4,844 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

-ਰਾਕਾਂਪਾ ਮੁਖੀ ਸ਼ਰਦ ਪੰਵਾਰ ਦਾ ਰਿਸ਼ਤੇਦਾਰ ਕਰਜਾਤ-ਜਾਮਖੇੜ ਸੀਟ ਤੇ ਆਪਣੇ ਵਿਰੋਧੀ ਭਾਜਪਾ ਦੇ ਸੂਬਾ ਮੰਤਰੀ ਰਾਮ ਸ਼ਿੰਦੇ ਤੋਂ 3,099 ਵੋਟਾਂ ਨਾਲ ਅੱਗੇ ਚੱਲ ਰਹੇ ਹਨ।  

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮਹਾਰਾਸ਼ਟਰ ਦੀਆਂ 288 ਵਿਧਾਨਸਭਾ ਸੀਟਾਂ ਤੇ ਵੋਟਾਂ ਪਈਆਂ ਸੀ, ਜਿਨ੍ਹਾਂ ਦੇ ਨਤੀਜੇ ਅੱਜ ਆਉਣਗੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ 61.13 ਫੀਸਦੀ ਵੋਟਿੰਗ ਹੋਈ ਸੀ। ਭਾਜਪਾ ਨੇ ਸਾਲ 2014 'ਚ ਇਸ ਸੂਬੇ 'ਚੋ 122 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਜਦਕਿ ਸ਼ਿਵਸੈਨਾ ਨੂੰ 63, ਕਾਂਗਰਸ ਨੂੰ 42 ਅਤੇ ਰਾਕਾਂਪਾ ਨੂੰ 41 ਸੀਟਾਂ 'ਤੇ ਜਿੱਤ ਮਿਲੀ ਸੀ। 

 

 

 


Iqbalkaur

Content Editor

Related News