ਮਹਾਰਾਸ਼ਟਰ ਦੀ ਅਕੋਲਾ ਜੇਲ ''ਚ 50 ਕੈਦੀ ਨਿਕਲੇ ਕੋਰੋਨਾ ਪਾਜ਼ੇਟਿਵ

06/28/2020 4:22:00 PM

ਅਕੋਲਾ- ਮਹਾਰਾਸ਼ਟਰ ਦੀ ਅਕੋਲਾ ਜ਼ਿਲ੍ਹਾ ਜੇਲ ਦੇ 50 ਕੈਦੀਆਂ ਅਤੇ ਇੱਥੇ 28 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਜੇਲ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਜੇਲ 'ਚ ਹਾਲੇ ਕਰੀਬ 300 ਕੈਦੀ ਹਨ ਅਤੇ ਹਾਲ ਹੀ 'ਚ ਕਿਸੇ ਨਵੇਂ ਕੈਦੀ ਨੂੰ ਇੱਥੇ ਨਹੀਂ ਲਿਆਂਦਾ ਗਿਆ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ 78 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ 'ਚੋਂ 50 ਪੁਰਸ਼ ਕੈਦੀ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1,498 ਹੋ ਗਏ ਹਨ। ਇਸ ਤੋਂ ਪਹਿਲਾਂ 24 ਜੂਨ ਨੂੰ ਵੀ ਜ਼ਿਲ੍ਹਾ ਜੇਲ 'ਚ 18 ਕੈਦੀ ਇਨਫੈਕਟਡ ਮਿਲੇ ਸਨ। ਜ਼ਿਲ੍ਹੇ 'ਚ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਹਾਲੇ ਤੱਕ 76 ਲੋਕਾਂ ਦੀ ਜਾਨ ਜਾ ਚੁਕੀ ਹੈ। ਅਧਿਕਾਰੀ ਨੇ ਦੱਸਿਆ ਕਿ ਹਾਲੇ ਜ਼ਿਲ੍ਹੇ 'ਚ 378 ਲੋਕਾਂ ਦਾ ਇਲਾਜ ਜਾਰੀ ਹੈ ਅਤੇ 1000 ਤੋਂ ਵੱਧ ਲੋਕ ਠੀਕ ਹੋ ਚੁਕੇ ਹਨ।


DIsha

Content Editor

Related News