ਮਹਾਰਾਸ਼ਟਰ ਦੇ ਮੰਤਰੀ ਨੇ ਕਿਸਾਨਾਂ ’ਤੇ ਵਿਵਾਦਪੂਰਨ ਟਿੱਪਣੀ ਲਈ ਮੰਗੀ ਮੁਆਫ਼ੀ
Sunday, Apr 06, 2025 - 10:03 PM (IST)

ਨਾਸਿਕ, (ਭਾਸ਼ਾ)- ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਮਾਣਿਕਰਾਓ ਕੋਕਾਟੇ ਨੇ ਕਿਸਾਨਾਂ ’ਤੇ ਆਪਣੀ ਹਾਲੀਆ ਵਿਵਾਦਪੂਰਨ ਟਿੱਪਣੀ ਲਈ ਐਤਵਾਰ ਨੂੰ ਮੁਆਫੀ ਮੰਗ ਲਈ। ਇਸ ਤੋਂ ਪਹਿਲਾਂ ਕੋਕਾਟੇ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਕਿਸਾਨ ਖੇਤੀਬਾੜੀ ਯੋਜਨਾਵਾਂ ਤੋਂ ਪ੍ਰਾਪਤ ਪੈਸੇ ਨੂੰ ਨਿਰਧਾਰਤ ਉਦੇਸ਼ਾਂ ’ਤੇ ਖਰਚ ਨਹੀਂ ਕਰਦੇ, ਸਗੋਂ ਇਸ ਦੀ ਵਰਤੋਂ ਮੰਗਣੀ ਸਮਾਰੋਹਾਂ ਤੇ ਵਿਆਹਾਂ ’ਚ ਕਰਦੇ ਹਨ।
ਰਾਮ ਨੌਮੀ ਦੇ ਮੌਕੇ ’ਤੇ ਨਾਸਿਕ ਦੇ ਮਸ਼ਹੂਰ ਕਾਲਾਰਾਮ ਮੰਦਰ ’ਚ ਦਰਸ਼ਨ ਕਰਨ ਤੋਂ ਬਾਅਦ ਕੋਕਾਟੇ ਨੇ ਕਿਹਾ ਕਿ ਮੇਰਾ ਅਜਿਹਾ ਇਰਾਦਾ ਨਹੀਂ ਸੀ, ਜੇ ਮੇਰੀ ਟਿੱਪਣੀ ਨਾਲ ਕਿਸਾਨਾਂ ਨੂੰ ਅਪਮਾਨ ਮਹਿਸੂਸ ਹੋਇਆ ਹੈ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਨਾਸਿਕ ’ਚ ਸਿੰਨਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਰਾਕਾਂਪਾ ਨੇਤਾ ਕੋਕਾਟੇ ਨੇ ਕਿਹਾ ਕਿ ਪਿਛਲੇ 8 ਦਿਨਾਂ ਵਿਚ ਸੂਬੇ ਭਰ ਵਿਚ ਬੇਮੌਸਮੀ ਮੀਂਹ ਕਾਰਨ ਕਿਸਾਨ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਧਿਕਾਰੀਆਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਤੁਰੰਤ ‘ਪੰਚਨਾਮਾ’ (ਮੌਕੇ ’ਤੇ ਨਿਰੀਖਣ) ਕਰਨ ਦੇ ਹੁਕਮ ਦਿੱਤੇ ਹਨ।