ਮਹਾਰਾਸ਼ਟਰ : ''ਕੋਰੋਨਾ ਯੋਧਿਆਂ'' ''ਤੇ ਮਹਾਂਮਾਰੀ ਦੀ ਮਾਰ, ਕੋਰੋਨਾ ਦੀ ਲਪੇਟ ''ਚ 714 ਪੁਲਸ ਕਰਮਚਾਰੀ
Saturday, May 09, 2020 - 01:53 PM (IST)

ਮੁੰਬਈ (ਵਾਰਤਾ)— ਦੇਸ਼ 'ਚ ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ ਇੱਥੇ ਦਿਨੋਂ-ਦਿਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ, ਉੱਥੇ ਹੀ ਕੋਰੋਨਾ ਯੋਧੇ ਪੁਲਸ ਕਰਮਚਾਰੀਆਂ ਦੀ ਵੱਡੀ ਗਿਣਤੀ 'ਚ ਪਾਜ਼ੇਟਿਵ ਹੋਣ ਨਾਲ ਚਿੰਤਾ ਹੋਰ ਵਧ ਗਈ ਹੈ। ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਬੇ 'ਚ 714 ਪੁਲਸ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਹਨ। ਇਨ੍ਹਾਂ 'ਚੋਂ ਫਿਲਹਾਲ 648 ਸਰਗਰਮ ਮਾਮਲੇ ਹਨ। 61 ਪੁਲਸ ਕਰਮਚਾਰੀ ਸਿਹਤਮੰਦ ਹੋ ਚੁੱਕੇ ਹਨ, ਜਦਕਿ 5 ਦੀ ਮੌਤ ਹੋਈ ਹੈ।
ਸੂਬੇ ਦੇ ਪੀੜਤ ਮਰੀਜ਼ਾਂ ਵਿਚ 633 ਸਿਪਾਹੀ ਅਤੇ 81 ਅਧਿਕਾਰੀ ਹਨ। ਪੁਲਸ ਵਿਭਾਗ ਦੇ ਸਰਗਰਮ ਮਾਮਲਿਆਂ 'ਚ 577 ਸਿਪਾਹੀ ਅਤੇ 10 ਅਧਿਕਾਰੀ ਹਨ। ਸਿਹਤਮੰਦ ਹੋਣ ਵਾਲਿਆਂ 'ਚ 51 ਸਿਪਾਹੀ ਅਤੇ 10 ਅਧਿਕਾਰੀ ਹਨ। ਮ੍ਰਿਤਕਾਂ ਵਿਚ ਸਾਰੇ ਪੁਰਸ਼ ਕਰਮਚਾਰੀ ਹਨ। ਮਹਾਰਾਸ਼ਟਰ ਵਿਚ ਪੁਲਸ ਕਰਮਚਾਰੀਆਂ ਦੇ ਨਾਲ 194 ਹਮਲੇ ਦੀਆਂ ਘਟਨਾਵਾਂ ਹੋਈਆਂ ਹਨ ਅਤੇ 689 ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ। ਮੁੰਬਈ ਦੀ ਆਰਥਰ ਰੋਡ ਜੇਲ ਵਿਚ 77 ਕੈਦੀਆਂ ਅਤੇ 26 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਓਧਰ ਸੂਬੇ ਵਿਚ ਸ਼ੁੱਕਰਵਾਰ ਨੂੰ 1,089 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਵੱਧ ਹੋ ਗਏ ਹਨ। ਸੂਬੇ ਦੇ ਸਿਹਤ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਕੁੱਲ ਗਿਣਤੀ 19,063 ਹੋ ਗਈ ਹੈ।