ਮਹਾਰਾਸ਼ਟਰ ਤੇ ਹਰਿਆਣਾ ''ਚ ਚੋਣ ਪ੍ਰਚਾਰ ਬੰਦ, 21 ਨੂੰ ਪੈਣਗੀਆਂ ਵੋਟਾਂ

Saturday, Oct 19, 2019 - 07:25 PM (IST)

ਮਹਾਰਾਸ਼ਟਰ ਤੇ ਹਰਿਆਣਾ ''ਚ ਚੋਣ ਪ੍ਰਚਾਰ ਬੰਦ, 21 ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ (ਏਜੰਸੀ)- ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਚੋਣ ਪ੍ਰਚਾਰ ਰੁੱਕ ਗਿਆ। ਇਥੇ 21 ਅਕਤੂਬਰ ਨੂੰ ਹੀ ਕਈ ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਵੀ ਵੋਟਿੰਗ ਹੋਵੇਗੀ। ਮਹਾਰਾਸ਼ਟਰ ਵਿਚ ਵਿਧਾਨ ਸਭਾ ਦੀਆਂ 288, ਜਦੋਂ ਕਿ ਹਰਿਆਣਾ ਵਿਚ 90 ਸੀਟਾਂ ਹਨ। ਵੋਟਿੰਗ ਲਈ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੁਰੱਖਿਆ ਵਿਵਸਥਾ ਦੇ  ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਲਈ 21 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਪਿਛਲੀਆਂ ਚੋਣਾਂ ਵਿਚ ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਗਠਜੋੜ ਦੀ ਸਰਕਾਰ ਸੀ, ਉਥੇ ਹੀ ਹਰਿਆਣਾ ਵਿਚ ਭਾਜਪਾ ਨੇ ਬਹੁਮਤ ਨਾਲ ਸਰਕਾਰ ਬਣਾਈ ਸੀ। ਦੋਹਾਂ ਸੂਬਿਆਂ ਵਿਚ ਭਾਜਪਾ ਫਿਰ ਤੋਂ ਸੱਤਾ ਵਿਚ ਆਉਣ ਦੀ ਕੋਸ਼ਿਸ਼ ਵਿਚ ਹੈ, ਜਦੋਂ ਕਿ ਕਾਂਗਰਸ ਦੁਬਾਰਾ ਆਪਣੀ ਜ਼ਮੀਨ ਭਾਲਣ ਦੀ ਕੋਸ਼ਿਸ਼ ਕਰ ਰਹੀ ਹੈ।


author

Sunny Mehra

Content Editor

Related News