ਮਹਾਰਾਸ਼ਟਰ: ਭਾਜਪਾ ਨੂੰ ਝਟਕਾ, ਸਾਬਕਾ ਮੰਤਰੀ ਸੂਰਿਆਕਾਂਤਾ ਪਾਟਿਲ ਨੇ ਫੜਿਆ ਸ਼ਰਦ ਪਵਾਰ ਦਾ ਪੱਲਾ

Wednesday, Jun 26, 2024 - 10:31 AM (IST)

ਮੁੰਬਈ (ਅਨਸ) - ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ਦੇ ਨਤੀਜੇ ਉਮੀਦ ਤੋਂ ਉਲਟ ਆਉਣ ’ਤੇ ਭਾਜਪਾ ’ਚ ਮੰਥਨ ਚੱਲ ਹੀ ਰਿਹਾ ਹੈ ਕਿ ਇਸ ਦਰਮਿਆਨ ਉਸ ਨੂੰ ਕਰਾਰਾ ਝਟਕਾ ਲੱਗਾ ਹੈ। ਸਾਬਕਾ ਕੇਂਦਰੀ ਮੰਤਰੀ ਸੂਰਿਆਕਾਂਤਾ ਪਾਟਿਲ ਨੇ ਭਾਜਪਾ ਛੱਡ ਦਿੱਤੀ ਹੈ ਅਤੇ ਹੁਣ ਉਹ ਸ਼ਰਦ ਪਵਾਰ ਖੇਮੇ ਵਾਲੀ ਐੱਨ. ਸੀ. ਪੀ. ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਹੀ ਭਾਜਪਾ ਤੋਂ ਅਸਤੀਫਾ ਦਿੱਤਾ ਸੀ ਅਤੇ ਉਦੋਂ ਤੋਂ ਹੀ ਅਟਕਲਾਂ ਸਨ ਕਿ ਉਹ ਸ਼ਰਦ ਪਵਾਰ ਖੇਮੇ ’ਚ ਜਾ ਸਕਦੀ ਹੈ। 

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਦੱਸ ਦੇਈਏ ਕਿ ਉਨ੍ਹਾਂ ਨੇ 11 ਸਾਲ ਬਾਅਦ ਘਰ ਵਾਪਸੀ ਕੀਤੀ ਹੈ। ਐੱਨ. ਸੀ. ਪੀ. ਨੂੰ ਛੱਡ ਕੇ ਉਹ 2014 ’ਚ ਹੀ ਭਾਜਪਾ ’ਚ ਆ ਗਈ ਸੀ। ਉਨ੍ਹਾਂ ਨੇ ਹੁਣ ਘਰ ਵਾਪਸੀ ਕਰਦੇ ਹੋਏ ਇਹ ਵੀ ਕਿਹਾ ਕਿ ਭਾਜਪਾ ’ਚ ਜਾ ਕੇ ਉਨ੍ਹਾਂ ਨੇ ਗਲਤੀ ਕੀਤੀ ਸੀ। ਉਹ ਨਾਂਦੇੜ ਤੋਂ ਆਉਂਦੇ ਹਨ, ਜਿੱਥੋਂ ਅਸ਼ੋਕ ਚਵਾਨ ਵੀ ਹਨ। ਉਹ ਫਿਲਹਾਲ ਭਾਜਪਾ ਤੋਂ ਰਾਜ ਸਭਾ ਮੈਂਬਰ ਬਣੀ ਹੈ। ਇਕ ਪਸੇ ਨਾਂਦੇੜ ਤੋਂ ਪਾਰਟੀ ਨੂੰ ਲੋਕ ਸਭਾ ਚੋਣ ’ਚ ਹਾਰ ਮਿਲੀ ਹੈ ਅਤੇ ਹੁਣ ਪਾਟਿਲ ਦੇ ਸ਼ਰਦ ਪਵਾਰ ਖੇਮੇ ’ਚ ਜਾਣ ਨਾਲ ਉਸ ਨੂੰ ਝੱਟਕਾ ਲੱਗਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਨੇਤਾਵਾਂ ਦਾ ਛੱਡਣਾ ਉਸ ਦੀ ਪ੍ਰੇਸ਼ਾਨੀ ਵਧਾਉਣ ਵਾਲਾ ਹੈ।

ਇਹ ਵੀ ਪੜ੍ਹੋ - Lok Sabha Session : ਪੰਜਾਬ ਦੇ ਨਵੇਂ ਸਾਂਸਦਾਂ ਨੇ ਚੁੱਕੀ ਸਹੁੰ, ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News