ਆਟੋ ਮੋਬਾਈਲ ਗੈਰਾਜ ''ਚ ਲੱਗੀ ਭਿਆਨਕ ਅੱਗ, ਧੂਹ-ਧੂਹ ਕੇ ਸੜੀਆਂ 12 ਕਾਰਾਂ

03/01/2023 1:46:46 PM

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਇਕ ਆਟੋ ਮੋਬਾਈਲ ਗੈਰਾਜ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 12 ਕਾਰਾਂ ਸੜ ਗਈਆਂ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਅੰਬਰਨਾਥ-ਬਦਲਾਪੁਰ ਰੋਡ 'ਤੇ ਇਕ ਸੁਪਰਮਾਰਕੀਟ ਅਤੇ ਇਕ ਗੈਸ ਸਟੇਸ਼ਨ ਦੇ ਨੇੜੇ ਸਥਿਤ ਇਕ ਗੈਰਾਜ ਵਿਚ ਸਵੇਰੇ 7.30 ਵਜੇ ਅੱਗ ਲੱਗ ਗਈ।

ਅਧਿਕਾਰੀ ਨੇ ਦੱਸਿਆ ਕਿ ਗੈਰਾਜ 'ਚ ਖੜ੍ਹੀਆਂ ਕਾਰਾਂ ਦੇ CNG ਸਿਲੰਡਰ ਫਟ ਗਏ, ਜਿਸ ਨਾਲ ਵਾਹਨਾਂ ਦੇ ਪਰਖੱਚੇ ਉੱਡ ਗਏ। ਅੰਬਰਨਾਥ ਨਗਰ ਕੌਂਸਲ ਦੇ ਡਿਪਟੀ ਫਾਇਰ ਅਫ਼ਸਰ SN ਸੁਤਾਰ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਯੰਤਰ ਨਾਲ ਕੰਮ ਕਰਦੇ ਸਮੇਂ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਅੰਬਰਨਾਥ ਅਤੇ ਬਦਲਾਪੁਰ ਨਗਰ ਨਿਗਮ ਦੀ ਇਕ-ਇਕ ਗੱਡੀ ਮੌਕੇ 'ਤੇ ਪਹੁੰਚੀ ਅਤੇ ਕਰੀਬ ਦੋ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਅਧਿਕਾਰੀ ਨੇ ਕਿਹਾ ਕਿ ਗੈਰਾਜ ਅੱਗ 'ਚ ਪੂਰੀ ਤਰ੍ਹਾਂ ਸੜ ਗਿਆ ਅਤੇ 12 ਕਾਰਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਕਿਹਾ ਕਿ ਫਾਇਰ ਕਰਮੀਆਂ ਨੇ ਗੈਰਾਜ ਦੇ ਬਾਹਰ ਖੜ੍ਹੀਆਂ 4 ਕਾਰਾਂ ਨੂੰ ਬਚਾ ਲਿਆ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੈਰਾਜ ਦੇ ਮਾਲਕ ਨੂੰ ਸਾਜਿਸ਼ ਦਾ ਸ਼ੱਕ ਹੈ ਕਿਉਂਕਿ ਗੈਰਾਜ ਦਿਨ ਵੇਲੇ ਖੁੱਲ੍ਹਾ ਨਹੀਂ ਸੀ ਅਤੇ ਇਸ ਦੀ ਬਿਜਲੀ ਸਪਲਾਈ ਚਾਲੂ ਨਹੀਂ ਸੀ।


Tanu

Content Editor

Related News