ਸਟੇਜ ''ਤੇ ਪੈਰਾਂ ਨੇੜੇ ਰੱਖਿਆ ਮਹਾਰਾਣਾ ਪ੍ਰਤਾਪ ਦਾ ਪ੍ਰਤੀਕ, ਹੋਇਆ ਹੰਗਾਮਾ

Wednesday, Mar 10, 2021 - 02:13 AM (IST)

ਸਟੇਜ ''ਤੇ ਪੈਰਾਂ ਨੇੜੇ ਰੱਖਿਆ ਮਹਾਰਾਣਾ ਪ੍ਰਤਾਪ ਦਾ ਪ੍ਰਤੀਕ, ਹੋਇਆ ਹੰਗਾਮਾ

ਜੈਪੁਰ - ਰਾਜਸਥਾਨ ਦੇ ਵੱਲਭਨਗਰ ਵਿੱਚ ਭਾਰਤੀ ਜਨਤਾ ਯੂਵਾ ਮੋਰਚੇ ਦੇ ਪ੍ਰੋਗਰਾਮ ਦੀ ਇੱਕ ਤਸਵੀਰ ਵਾਇਰਲ ਹੋ ਗਈ ਜਿਸ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਪ੍ਰਦੇਸ਼ ਪ੍ਰਧਾਨ ਸਤੀਸ਼ ਪੁਨੀਆ ਕੁਰਸੀ 'ਤੇ ਬੈਠੇ ਹਨ। ਸਾਹਮਣੇ ਮੇਜ ਲੱਗੀ ਹੈ ਅਤੇ ਮੇਜ ਦੇ ਹੇਠਾਂ ਮਹਰਾਣਾ ਪ੍ਰਤਾਪ ਦਾ ਪ੍ਰਤੀਕ ਚਿੰਨ੍ਹ ਰੱਖਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਕਾਂਗਰਸ ਅਤੇ ਦੂਜੇ ਸਾਮਾਜਕ ਸੰਗਠਨਾਂ ਨੇ ਮਹਾਰਾਣਾ ਪ੍ਰਤਾਪ ਦੀ ਬੇਇੱਜ਼ਤੀ ਦਾ ਮੁੱਦਾ ਬਣਾ ਦਿੱਤਾ।

ਵੱਲਭਨਗਰ ਵਿਧਾਨਸਭਾ ਖੇਤਰ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ ਅਜਿਹੇ ਵਿੱਚ ਪੁਨੀਆ ਸਮਝ ਗਏ ਇਹ ਕੋਈ ਖੇਡ ਹੋ ਸਕਦਾ ਹੈ। ਲਿਹਾਜਾ ਜਿਵੇਂ ਹੀ ਪੁਨੀਆ ਨੂੰ ਇਸ ਦੀ ਖ਼ਬਰ ਲੱਗੀ ਉਨ੍ਹਾਂ ਨੇ ਤੁਰੰਤ ਪੱਤਰ ਜਾਰੀ ਕਰ ਮਨੁੱਖੀ ਭੁੱਲ ਦੱਸਦੇ ਹੋਏ ਇਸ 'ਤੇ ਦੁੱਖ ਜਤਾਇਆ ਅਤੇ ਕਿਹਾ ਕਿ ਭਾਰਤੀ ਜਨਤਾ ਯੂਵਾ ਮੋਰਚਾ ਦਾ ਪ੍ਰੋਗਰਾਮ ਸੀ, ਜਿਸ ਵਿੱਚ ਮਹਾਰਾਣਾ ਪ੍ਰਤਾਪ ਦਾ ਪ੍ਰਤੀਕ ਚਿੰਨ੍ਹ ਭੇਂਟ ਕੀਤਾ ਗਿਆ ਸੀ ਪਰ ਪ੍ਰਬੰਧਕਾਂ ਦੀ ਮਨੁੱਖੀ ਗਲਤੀ ਦੀ ਵਜ੍ਹਾ ਨਾਲ ਉਸ ਨੂੰ ਸਟੇਜ 'ਤੇ ਰੱਖ ਦਿੱਤਾ ਗਿਆ ਸੀ। ਇਸ ਭੁੱਲ ਲਈ ਅਸੀਂ ਦੁੱਖ ਜ਼ਾਹਰ ਕਰਦੇ ਹਾਂ ਕਿਉਂਕਿ ਮਹਾਪ੍ਰਤਾਪੀ ਸਾਡੇ ਸਾਰਿਆਂ ਲਈ ਆਦਰਸ਼ ਅਤੇ ਸਤਿਕਾਰ ਯੋਗ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News