ਕੋਲਕਾਤਾ ਦੇ ਮਿਊਜ਼ੀਅਮ ਦੀਆਂ ਸ਼ਿੰਗਾਰ ਬਣਨਗੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ 'ਬੰਦੂਕਾਂ'

Monday, Sep 10, 2018 - 05:42 PM (IST)

ਨਵੀਂ ਦਿੱਲੀ— ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨਾਲ ਸੰਬੰਧਿਤ ਤਿੰਨ ਸਿੱਖਾਂ ਦੀਆਂ ਬੰਦੂਕਾਂ ਅਤੇ ਬੰਬ ਸ਼ੈੱਲ ਨੂੰ ਕੋਲਕਾਤਾ ਦੇ ਕੋਸੀਪੁਰ 'ਚ ਸਥਿਤ ਮਿਊਜ਼ੀਅਮ 'ਚ ਰੱਖਿਆ ਜਾਵੇਗਾ। ਇਹ ਬੰਦੂਕਾਂ ਕੋਲਕਾਤਾ ਦੇ ਮਿਊਜ਼ੀਅਮ ਦਾ ਸ਼ਿੰਗਾਰ ਬਣਨਗੀਆਂ।1802 'ਚ ਈਸਟ ਇੰਡੀਆ ਵੱਲੋਂ ਸਥਾਪਿਤ ਕੀਤੀ ਗਈ ਦੇਸ਼ 'ਚ ਸਭ ਤੋਂ ਪੁਰਾਣੀ ਫੈਕਟਰੀ ਨੂੰ ਹੁਣ ਦੋ ਮਿਊਜ਼ੀਅਮਾਂ ਦਾ ਰੂਪ ਦਿੱਤਾ ਗਿਆ ਹੈ। ਇਕ ਮਿਊਜ਼ੀਅਮ 'ਚ ਸਕੂਲ ਚੱਲ ਰਿਹਾ ਹੈ ਅਤੇ ਦੂਜੇ ਮਿਊਜ਼ੀਅਮ 'ਚ ਬੰਦੂਕਾਂ ਨੂੰ ਰੱਖਿਆ ਜਾਵੇਗਾ। ਇਸ 'ਚ ਆਮ ਜਨਤਾ ਦੇ ਜਾਣ ਮਨਾਹੀ ਹੈ।

ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਤਿੰਨ ਸਿੱਖਾਂ ਦੀਆਂ ਬੰਦੂਕਾਂ ਨੂੰ ਸਿਰਫ ਉਥੋਂ ਦੇ ਕਰਮਚਾਰੀ ਅਤੇ ਇਛੁੱਕ ਲੋਕ ਹੀ ਦੇਖ ਸਕਣਗੇ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਹ ਮਿਊਜ਼ੀਅਮ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਵੇਗਾ। ਰਣਜੀਤ ਸਿੰਘ ਦੀਆਂ ਬੰਦੂਕਾਂ 'ਚੋਂ ਇਕ ਦਾ ਨਾਂ 'ਰਣਬੀਰ' ਰੱਖਿਆ ਗਿਆ ਹੈ ਜੋ ਕਿ ਬਹੁਤ ਹੀ ਸੁੰਦਰ ਹੈ। ਇਸ ਬੰਦੂਕ 'ਤੇ ਅੰਗਰੇਜ਼ੀ 'ਚ ਮੈਸੇਜ਼ ਵੀ ਲਿਖਿਆ ਹੋਇਆ ਹੈ। ਇਸ ਬੰਦੂਕ ਦਾ ਨਿਰਮਾਣ ਮਹਾਰਾਜਾਧਿਰਰਾਜ ਰਣਜੀਤ ਸਿੰਘ ਬਹਾਦੁਰ ਦੇ ਸ਼ਾਸਨਕਾਲ ਦੇ ਦੌਰਾਨ ਹੋਇਆ ਸੀ। 

-ਇਨ੍ਹਾਂ ਬੰਦੂਕਾਂ ਦੀ ਵਰਤੋਂ ਬ੍ਰਿਟਿਸ਼ ਅਤੇ ਸਿੱਖਾਂ ਵਿਚਾਲੇ ਹੋਏ ਕੋਲਕਾਤਾ 'ਚ ਯੁੱਧ ਦੇ ਸਮੇਂ ਹੋਈ ਸੀ।
-ਸਿੱਖ ਸੈਨਾ ਨਾਲ ਸੰਬੰਧਿਤ 252 ਬੰਦੂਕਾਂ ਨੂੰ ਈਸਟ ਇੰਡੀਆ ਕੰਪਨੀ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। 
-ਬੰਦੂਕਾਂ 'ਚੋਂ ਇਕ ਨੂੰ ਰਣਬੀਰ ਨਾਂ ਦਿੱਤਾ ਗਿਆਹੈ। 1828 'ਚ ਸਰਦਾਰ ਖੁਸ਼ਾਲ ਸਿੰਘ ਦੇ ਆਦੇਸ਼ ਨਾਲ ਬਣਾਈ ਗਈ ਇਸ ਬੰਦੂਕ ਦਾ ਭਾਰ 6 ਪਾਊਂਡ(2 ਕਿਲੋ 721 ਗ੍ਰਾਮ) ਹੈ।


Related News