ਨਵੇਂ ਸੰਸਦ ਭਵਨ ਮੂਹਰੇ ਮਹਾਪੰਚਾਇਤ ਲਈ ਅੜੇ ਪਹਿਲਵਾਨ, ਸਰਕਾਰ 'ਤੇ ਲਾਏ ਗੰਭੀਰ ਦੋਸ਼

Sunday, May 28, 2023 - 01:09 AM (IST)

ਨਵੇਂ ਸੰਸਦ ਭਵਨ ਮੂਹਰੇ ਮਹਾਪੰਚਾਇਤ ਲਈ ਅੜੇ ਪਹਿਲਵਾਨ, ਸਰਕਾਰ 'ਤੇ ਲਾਏ ਗੰਭੀਰ ਦੋਸ਼

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਬੈਠੇ ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਹਿਲਵਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਕਰਵਾਈ ਕਰਵਾਈ ਜਾਵੇਗੀ, ਹਾਲਾਂਕਿ ਦਿੱਲੀ ਪੁਲਸ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉੱਧਰ, ਪਹਿਲਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਵੇਂ ਕੁੱਝ ਵੀ ਹੋਵੇ, ਅਸੀਂ ਮਹਾਪੰਚਾਇਤ ਕਰ ਕੇ ਰਹਾਂਗੇ। ਮਹਾਪੰਚਾਇਤ ਤੋਂ ਇਕ ਦਿਨ ਪਹਿਲਾਂ ਪਹਿਲਵਾਨਾਂ ਨੇ ਦੇਰ ਰਾਤ ਨੂੰ ਪ੍ਰੈੱਸ ਕਾਨਫਰੰਸ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਨਵੇਂ ਸੰਸਦ ਭਵਨ 'ਚ 'ਸੇਂਗੋਲ' ਦੀ ਸਥਾਪਨਾ ਨੂੰ ਲੈ ਕੇ ਰਜਨੀਕਾਂਤ ਦਾ ਟਵੀਟ, PM ਮੋਦੀ ਨੂੰ ਕਹੀ ਇਹ ਗੱਲ

ਪ੍ਰੈੱਸ ਕਾਨਫਰੰਸ ਦੌਰਾਨ ਪਹਿਲਾਨ ਬਜਰੰਗ ਪੁਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਿਨੇਸ਼ ਫੋਗਾਟ ਰੋ ਪਈ। ਉਸ ਨੇ ਕਿਹਾ ਕਿ ਪਤਾ ਨਹੀਂ ਕਿਉਂ ਸਰਕਾਰ ਬ੍ਰਿਜਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ ਵਿਚ ਲੱਗੀ ਹੈ। ਐਤਵਾਰ ਨੂੰ ਮਹਾਪੰਚਾਇਤ ਦਾ ਸੱਦਾ ਦਿੱਤਾ ਸੀ, ਪਰ ਸਾਡੇ ਮਹਿਲਾ ਸੰਗਠਨ ਦੇ ਲੋਕ ਨੂੰ ਇਸ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਸ ਨੇ ਪਹਿਰਾ ਲਗਾ ਦਿੱਤਾ ਹੈ। ਪਟਿਆਲਾ ਵਿਚ ਵੀ ਪੁਲਸ ਨੇ ਸਾਡੇ ਲੋਕਾਂ ਨੂੰ ਰੋਕ ਲਿਆ ਹੈ ਤੇ ਥਾਂ-ਥਾਂ ਪੁਲਸ ਲਗਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟ ਫੈਨਜ਼ ਲਈ ਚੰਗੀ ਖ਼ਬਰ, ਜਲਦੀ ਹੀ ਮੁੜ ਖੇਡਦੇ ਦਿਸਣਗੇ ਜਸਪ੍ਰੀਤ ਬੁਮਰਾਹ

ਵਿਨੇਸ਼ ਫੋਗਾਟ ਨੇ ਕਿਹਾ ਕਿ ਹੁਣ ਤਕ ਸਾਡੀ ਲੜਾਈ ਵਿਚ ਸਾਰੇ ਦੇਸ਼ਵਾਸੀਆਂ ਨੇ ਸਾਥ ਦਿੱਤਾ, ਉਸ ਲਈ ਧੰਨਵਾਦੀ ਹਾਂ ਪਰ ਅਸੀਂ ਅਜੇ ਬੱਚੇ  ਹਾਂ ਤੇ ਹੁਣ ਬਹੁਤ ਡਰੇ ਹੋਏ ਹਾਂ। ਕੱਲ੍ਹ (ਐਤਵਾਰ) ਪਤਾ ਨਹੀਂ ਸਾਡੇ ਨਾਲ ਕੀ ਹੋਵੇਗਾ, ਅਸੀਂ ਜਿਉਂਦੇ ਬਚਾਂਗੇ ਵੀ ਜਾਂ ਨਹੀਂ। ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਸਾਡੇ ਕੋਲ ਬਹੁਤ ਵੀਡੀਓਜ਼ ਆ ਰਹੇ ਹਨ ਜਿੱਥੇ ਸਾਡੇ ਸਮਰਥਨ ਕਰਨ ਆ ਰਹੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਪੁਲਸ ਉਨ੍ਹਾਂ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਹੀ ਹੈ ਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੀ ਸਲਮਾਨ ਖ਼ਾਨ ਦੇ ਬਾਡੀਗਾਰਡਜ਼ ਨੇ ਵਿੱਕੀ ਕੌਸ਼ਲ ਨੂੰ ਮਾਰਿਆ ਸੀ ਧੱਕਾ? ਅਦਾਕਾਰ ਨੇ ਦੱਸੀ ਸਾਰੀ ਗੱਲ

ਵਿਨੇਸ਼ ਫੋਗਾਟ ਨੇ ਕਿਹਾ ਕਿ ਪੁਲਸ ਨੇ ਸਾਰੀ ਨਵੀਂ ਦਿੱਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ, ਪਰ ਸਾਡੇ ਨਾਲ ਕੁੱਝ ਵੀ ਹੋਵੇ, ਅਸੀਂ ਲੜਾਈ ਜਾਰੀ ਰੱਖਾਂਗੇ। ਅਸੀਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਹਾਪੰਚਾਇਤ ਜ਼ਰੂਰ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੁਲਸ ਭਾਵੇਂ ਸਾਡੇ ਨਾਲ ਕੁੱਟਮਾਰ ਕਰੇ, ਪਰ ਅਸੀਂ ਹਿੰਸਾ ਨਹੀਂ ਕਰਾਂਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News