ਮਹਾਕੁੰਭ ​​ਨੂੰ ‘ਸਿਆਸੀ ਸਮਾਗਮ’ ਬਣਾ ਦਿੱਤਾ ਗਿਆ : ਸ਼ਿਵ ਸੈਨਾ

Tuesday, Feb 04, 2025 - 10:49 PM (IST)

ਮਹਾਕੁੰਭ ​​ਨੂੰ ‘ਸਿਆਸੀ ਸਮਾਗਮ’ ਬਣਾ ਦਿੱਤਾ ਗਿਆ : ਸ਼ਿਵ ਸੈਨਾ

ਨਵੀਂ ਦਿੱਲੀ- ਸ਼ਿਵ ਸੈਨਾ (ਊਧਵ) ਦੇ ਸੰਜੇ ਰਾਊਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਬਨਿਟ ਸਾਥੀ ਹਮੇਸ਼ਾ ਚੋਣ ਪ੍ਰਚਾਰ ’ਚ ਰੁੱਝੇ ਰਹਿੰਦੇ ਹਨ। ਜਦੋਂ ਤੱਕ ਉਹ ਇਸ ਚੱਕਰ ’ਚੋਂ ਬਾਹਰ ਨਹੀਂ ਆਉਂਦੇ, ਦੇਸ਼ ਦਾ ਵਿਕਾਸ ਨਹੀਂ ਹੋਵੇਗਾ।

ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ ’ਤੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ​​ਨੂੰ ‘ਸਿਆਸੀ ਸਮਾਗਮ’ ’ਚ ਬਦਲਣ ਤੇ ਮੌਨੀ ਮੱਸਿਆ ਵਾਲੇ ਦਿਨ ਭਾਜੜ ’ਚ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਲੁਕਾਉਣ ਦਾ ਦੋਸ਼ ਲਾਇਆ। ਜਦੋਂ ਉੱਥੇ ਭਾਜੜ ਮਚੀ ਤਾਂ ਇਸ ਨੂੰ ‘ਅਫ਼ਵਾਹ’ ਕਿਹਾ ਗਿਆ।

ਰਾਊਤ ਨੇ ਪੁੱਛਿਆ ਕਿ ਜੇ ਇਹ ਅਫਵਾਹ ਸੀ ਤਾਂ 30 ਸ਼ਰਧਾਲੂਆਂ ਦੀ ਮੌਤ ਦੇ ਪਿੱਛੇ ਸੱਚ ਕੀ ਹੈ? ਕੀ ਇਹ ਅੰਕੜਾ ਸੱਚ ਹੈ? ਕੁਝ ਵੀ ਨਾ ਲੁਕਾਓ, ਸੱਚ ਸਾਹਮਣੇ ਲਿਆਓ। ਜੇ ਇਕ ਵੀ ਮੌਤ ਹੁੰਦੀ ਹੈ ਤਾਂ ਉਹ ‘ਮਨੁੱਖ ਦਾ ਕਤਲ’ ਹੈ।

ਉਨ੍ਹਾਂ ਕਿਹਾ ਕਿ ਜੇ ਇਹ ਘਟਨਾ ਕਿਸੇ ਹੋਰ ਦੇਸ਼ ਜਾਂ ਸੂਬੇ ’ਚ ਵਾਪਰੀ ਹੁੰਦੀ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੋਣਾ ਸੀ। ਮੌਕੇ ’ਤੇ ਮੌਜੂਦ ਲੋਕ ਕਹਿੰਦੇ ਹਨ ਕਿ 2000 ਤੋਂ ਵੱਧ ਸ਼ਰਧਾਲੂ ਮਾਰੇ ਗਏ ਹਨ।


author

Rakesh

Content Editor

Related News