Mahakumbh ਮੇਲੇ ''ਚ ਲੱਗੀ ਭਿਆਨਕ ਅੱਗ, ਗੈਸ ਸਿਲੰਡਰਾਂ ''ਚ ਲਗਾਤਾਰ ਹੋ ਰਹੇ ਧਮਾਕੇ
Sunday, Jan 19, 2025 - 05:04 PM (IST)
ਪ੍ਰਯਾਗਰਾਜ- ਪ੍ਰਯਾਗਰਾਜ 'ਚ ਮਹਾਕੁੰਭ ਦੇ 7ਵੇਂ ਦਿਨ ਯਾਨੀ ਐਤਵਾਰ ਨੂੰ ਮੇਲਾ ਖੇਤਰ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਟੈਂਟ 'ਚ ਖਾਣਾ ਬਣਾਉਂਦੇ ਸਮੇਂ ਇਹ ਅੱਗ ਲੱਗੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਅੱਗ ਨੇ ਹੋਰ ਟੈਂਟਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਉਨ੍ਹਾਂ 'ਚ ਰੱਖੇ ਗੈਸ ਸਿਲੰਡਰਾਂ 'ਚ ਲਗਾਤਾਰ ਧਮਾਕੇ ਹੋ ਰਹੇ ਹਨ। 20 ਤੋਂ 25 ਟੈਂਟ ਸੜ ਗਏ ਹਨ। ਇਹ ਅੱਗ ਅਖਾੜੇ ਨਾਲ ਅੱਗੇ ਵਾਲੀ ਸੜਕ 'ਤੇ ਲੋਹੇ ਦੇ ਬਰਿੱਜ ਹੇਠਾਂ ਲੱਗੀ।
ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਵਾ ਤੇਜ਼ ਹੋਣ ਕਾਰਨ ਅੱਗ ਦੇ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਫਿਲਹਾਲ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮਹਾਕੁੰਭ ਮੇਲੇ ਦੇ ਸੈਕਟਰ 19 'ਚ ਲੱਗੀ ਅੱਗ ਸੈਕਟਰ-20 ਤੱਕ ਪਹੁੰਚ ਗਈ ਹੈ। ਅਸਮਾਨ 'ਚ ਧੂੰਏਂ ਦਾ ਗੁਬਾਰ ਦੇਖ ਭਾਜੜ ਪੈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8