ਮਹਾਕੁੰਭ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਕਾਰ ਡਿਵਾਈਡਰ ਨਾਲ ਟਕਰਾਈ, ਤਿੰਨ ਦੀ ਮੌਤ
Monday, Feb 17, 2025 - 10:51 AM (IST)

ਆਜ਼ਮਗੜ੍ਹ- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਰਾਣੀ ਕੀ ਸਰਾਏ ਥਾਣਾ ਖੇਤਰ 'ਚ ਸੋਮਵਾਰ ਸਵੇਰੇ ਮਹਾਕੁੰਭ ਤੋਂ ਵਾਪਸ ਆ ਰਹੇ ਨੇਪਾਲ ਦੇਸ਼ ਦੇ ਸ਼ਰਧਾਲੂਆਂ ਦੀ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਨੇਪਾਲ ਦੇਸ਼ ਦੇ ਰੂਪਮ ਦੇਹੀ ਜ਼ਿਲ੍ਹੇ ਦੇ ਦੇਵਦਰ ਨਗਰਪਾਲਿਕਾ ਦੇ ਵਸਨੀਕ ਹਨ। ਇਹ ਸਾਰੇ 15 ਫਰਵਰੀ ਨੂੰ ਨੇਪਾਲ ਤੋਂ ਪ੍ਰਯਾਗਰਾਜ 'ਚ ਇਸ਼ਨਾਨ ਕਰਨ ਗਏ ਸਨ ਅਤੇ ਇਸ਼ਨਾਨ ਕਰ ਕੇ ਅੱਜ ਵਾਪਸ ਆ ਰਹੇ ਸਨ ਕਿ ਆਜਮਗੜ੍ਹ-ਵਾਰਾਣਸੀ ਹਾਈਵੇਅ 'ਤੇ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣਗੇ ਉੱਡ ਜਾਣਗੇ ਹੋਸ਼
ਮ੍ਰਿਤਕਾਂ ਦੀ ਪਛਾਣ ਦੀਪਾ (35), ਇਨ੍ਹਾਂ ਦੇ ਪਤੀ ਗਣੇਸ਼ (45) ਅਤੇ ਗੰਗਾ (40) ਵਜੋਂ ਕੀਤੀ ਗਈ। ਜ਼ਖ਼ਮੀਆਂ 'ਚ ਰਿਤਿਕ ਦੁਬੇ (21), ਕੋਪਿਲਾ ਦੇਵਕਲਾ ਦੇਵੀ (35), ਅਵਿਸ਼ੰਕਰ (25) ਅਤੇ ਸ਼ੁਭਮ ਪੋਖਰਾਲ (22) ਨੂੰ ਗੋਰਖਪੁਰ ਮੈਡੀਕਲ ਕਾਲਜ ਭੇਜਿਆ ਗਿਆ ਹੈ। ਪਹਿਲੀ ਨਜ਼ਰ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8