600 ਕਿ.ਮੀ. ਦਾ ਸਫ਼ਰ ਸਾਈਕਲ ਤੋਂ ਤੈਅ ਕਰਨ ਮਹਾਕੁੰਭ ਪਹੁੰਚਿਆ ਸ਼ਖ਼ਸ, ਦਿੱਤਾ ਖ਼ਾਸ ਸੁਨੇਹਾ

Wednesday, Feb 26, 2025 - 12:44 PM (IST)

600 ਕਿ.ਮੀ. ਦਾ ਸਫ਼ਰ ਸਾਈਕਲ ਤੋਂ ਤੈਅ ਕਰਨ ਮਹਾਕੁੰਭ ਪਹੁੰਚਿਆ ਸ਼ਖ਼ਸ, ਦਿੱਤਾ ਖ਼ਾਸ ਸੁਨੇਹਾ

ਪ੍ਰਯਾਗਰਾਜ- ਗਾਜ਼ੀਆਬਾਦ ਦੇ ਰਹਿਣ ਵਾਲੇ ਧਨੰਜੈ ਨੇ ਇਕ ਅਨੋਖਾ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਨੇ ਗਾਜ਼ੀਆਬਾਦ ਤੋਂ ਪ੍ਰਯਾਗਰਾਜ ਤੱਕ 600 ਕਿਲੋਮੀਟਰ ਤੋਂ ਵੱਧ ਦੂਰੀ ਸਾਈਕਲ ਤੋਂ ਤੈਅ ਕੀਤੀ, ਤਾਂ ਕਿ ਉਹ ਮਹਾਕੁੰਭ ਮੇਲੇ ਵਿਚ ਸ਼ਾਮਲ ਹੋ ਸਕਣ। ਧਨੰਜੈ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਯਾਤਰਾ ਐਤਵਾਰ ਸਵੇਰੇ 3 ਵਜੇ ਸ਼ੁਰੂ ਕੀਤੀ ਅਤੇ ਲਗਾਤਾਰ ਸਾਈਕਲ ਚਲਾਉਂਦੇ ਹੋਏ ਪ੍ਰਯਾਗਰਾਜ ਪਹੁੰਚੇ। 

ਇਸ ਦੌਰਾਨ ਉਨ੍ਹਾਂ ਨੇ ਛੋਟੇ-ਛੋਟੇ ਬਰੇਕ ਲਏ ਪਰ ਉਨ੍ਹਾਂ ਦਾ ਹੌਸਲਾ ਕਦੇ ਘੱਟ ਨਹੀਂ ਹੋਇਆ। ਧਨੰਜੈ ਦਾ ਮਕਸਦ ਸਿਰਫ ਮਹਾਕੁੰਭ ਵਿਚ ਸ਼ਾਮਲ ਹੋਣਾ ਹੀ ਨਹੀਂ ਸੀ ਸਗੋਂ ਉਹ ਇਕ ਖ਼ਾਸ ਸੰਦੇਸ਼ ਵੀ ਲੈ ਕੇ ਆਏ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਫਿਟ ਇੰਡੀਆ ਮੂਵਮੈਂਟ ਨੂੰ ਹੱਲਾ-ਸ਼ੇਰੀ ਦੇ ਰਹੇ ਹਨ।

ਧਨੰਜੈ ਦਾ ਕਹਿਣਾ ਹੈ ਕਿ ਅੱਜ-ਕੱਲ ਲੋਕ ਆਪਣੀ ਰੁੱਝੇਵਿਆਂ ਭਰੀ ਜ਼ਿੰਦਗੀ ਅਤੇ ਸਕਰੀਨ ਟਾਈਮ ਵਿਚ ਇੰਨੇ ਕੁ ਉਲਝੇ ਹੋਏ ਕਿ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ। ਉਹ ਚਾਹੁੰਦੇ ਹਨ ਕਿ ਲੋਕ ਆਪਣੇ ਬਿੱਜੀ ਸ਼ੈਡਿਊਲ ਤੋਂ ਥੋੜ੍ਹਾ ਸਮਾਂ ਕੱਢ ਕੇ ਕਸਰਤ ਕਰਨ। ਮਹਾਕੁੰਭ ਪਹੁੰਚ ਕੇ ਧਨੰਜੈ ਨੇ ਨਾ ਸਿਰਫ਼ ਫਿਟਨੈੱਸ ਦਾ ਸਬੂਤ ਦਿੱਤਾ, ਸਗੋਂ ਦੂਜਿਆਂ ਲਈ ਵੀ ਇਕ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਇਹ ਕੋਸ਼ਿਸ਼ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਹੈ ਕਿ ਮਜ਼ਬੂਤ ਇਰਾਦੇ ਅਤੇ ਮਿਹਨਤ ਨਾਲ ਵੱਡੇ ਤੋਂ ਵੱਡਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਧਨੰਜੈ ਦਾ ਮੰਨਣਾ ਹੈ ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਸਰਗਰਮ ਜੀਵਨਸ਼ੈਲੀ ਬੇਹੱਦ ਜ਼ਰੂਰੀ ਹੈ।


author

Tanu

Content Editor

Related News