ਮਹਾਜਨ ਨੇ ਉੱਪ ਰਾਸ਼ਟਰਪਤੀ ਦੇ ਸਨਮਾਨ ''ਚ ਦਿੱਤਾ ਡਿਨਰ, ਮਮਤਾ ਦੇ ਸੰਸਦ ਮੈਂਬਰ ਭੋਜਨ ਬਾਰੇ ਕੀਤਾ ਇਹ ਟਵੀਟ
Thursday, Aug 03, 2017 - 05:30 PM (IST)
ਨਵੀਂ ਦਿੱਲੀ— ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਲਈ ਬੁੱਧਵਾਰ ਨੂੰ ਵਿਦਾਈ ਭੋਜਨ ਦਾ ਆਯੋਜਨ ਕੀਤਾ ਸੀ। ਇਸ ਭੋਜਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਸ਼ਾਮਲ ਹੋਏ। ਵਿਰੋਧੀ ਨੇਤਾਵਾਂ ਲਈ ਵੀ ਖਾਸ ਡਿਨਰ ਦਾ ਇੰਤਜ਼ਾਮ ਕੀਤਾ ਗਿਆ ਸੀ। ਫਿਲਹਾਲ ਡਿਨਰ ਤੋਂ ਬਾਅਦ ਟੀ.ਐੱਮ.ਸੀ. ਸੰਸਦ ਮੈਂਬਰ ਡੇਰਿਕ ਓ ਬ੍ਰਾਇਨ ਦਾ ਅਜੀਬ ਟਵੀਟ ਸਾਹਮਣੇ ਆਇਆ।
Here at farewell dinner hosted by LS Speaker for VP Hamid Ansari.All mantris, Oppn leaders present.Veg only! Will go home & have fish curry
— Derek O'Brien (@quizderek) August 2, 2017
ਡਿਨਰ 'ਚ ਖਾਣੇ ਲਈ ਸਿਰਫ ਸ਼ਾਕਾਹਾਰੀ ਖਾਣਾ ਬਣਵਾਇਆ ਗਿਆ ਸੀ। ਸਨਮਾਨ ਸਮਾਰੋਹ 'ਚ ਸਾਰਿਆਂ ਨੇ ਸ਼ਾਕਾਹਾਰੀ ਖਾਣਾ ਦਾ ਮਜ਼ਾ ਚੁੱਕਿਆ, ਕਿਉਂਕਿ ਮਾਸਾਹਾਰੀ ਖਾਣੇ ਦਾ ਇੰਤਜ਼ਾਮ ਕੀਤਾ ਹੀ ਨਹੀਂ ਗਿਆ ਸੀ। ਇਸ 'ਤੇ ਟੀ.ਐੱਮ.ਸੀ. ਸੰਸਦ ਮੈਂਬਰ ਨੇ ਟਵੀਟ ਕੀਤਾ ਕਿ ਲੋਕ ਸਭਾ ਸਪੀਕਰ ਵੱਲੋਂ ਉੱਪ ਰਾਸ਼ਟਰਪਤੀ ਦੇ ਸਨਮਾਨ 'ਚ ਡਿਨਰ ਦੇ ਆਯੋਜਨ 'ਚ ਮੌਜੂਦ ਹਾਂ। ਸਾਰੇ ਮੰਤਰੀ, ਵਿਰੋਧੀ ਧਿਰ ਨੇਤਾ ਵੀ ਮੌਜੂਦ ਹਨ। ਖਾਣੇ 'ਚ ਸਿਰਫ ਸ਼ਾਕਾਹਾਰੀ! ਘਰ ਪੁੱਜ ਕੇ ਫਿਸ਼ ਕੜੀ ਖਾਵਾਂਗਾ। ਹਾਲਾਂਕਿ ਸੰਸਦ ਮੈਂਬਰ ਦੇ ਇਸ ਟਵੀਟ 'ਤੇ ਕਿਸੇ ਸਿਆਸੀ ਪਾਰਟੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਡਿਨਰ ਪਾਰਟੀ 'ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੀ ਇਸ ਮੌਕੇ 'ਤੇ ਮੌਜੂਦ ਸਨ। ਮਹਾਜਨ ਨੇ ਅੰਸਾਰੀ ਨੂੰ ਇਕ ਕਲਾਕ੍ਰਿਤੀ ਭੇਟ ਕੀਤੀ ਅਤੇ ਉਨ੍ਹਾਂ ਦੀ ਪਤਨੀ ਸਲਮਾ ਅੰਸਾਰੀ ਨੂੰ ਇਕ ਸਮਰਿਤੀ ਚਿੰਨ੍ਹ ਭੇਟ ਕੀਤਾ। ਅੰਸਾਰੀ ਦੇਸ਼ ਦੇ 12ਵੀਂ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਹਨ। ਉਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ।
