ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਸਮੇਤ 32 ਵਿਰੁੱਧ 15,000 ਕਰੋੜ ਦੀ ਧੋਖਾਦੇਹੀ ਦਾ ਮਾਮਲਾ ਦਰਜ
Thursday, Nov 09, 2023 - 12:37 PM (IST)

ਮੁੰਬਈ, (ਭਾਸ਼ਾ)- ਮੁੰਬਈ ਪੁਲਸ ਨੇ ਲਗਭਗ 15,000 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੇ ਦੋਸ਼ ਹੇਠ ‘ਮਹਾਦੇਵ’ ਸੱਟੇਬਾਜ਼ੀ ਐਪ ਦੇ ‘ਪ੍ਰਮੋਟਰ’ ਸਮੇਤ 32 ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਮਾਟੁੰਗਾ ਪੁਲਸ ਅਨੁਸਾਰ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ , ਮੁੱਖ ਮੁਲਜ਼ਮ ਰਵੀ ਉੱਪਲ, ਸ਼ੁਭਮ ਸੋਨੀ ਅਤੇ ਹੋਰਾਂ ਖਿਲਾਫ 2019 ਤੋਂ ਹੁਣ ਤੱਕ ਧੋਖਾ ਦੇਹੀ ਕਰਨ ਲਈ ਮੰਗਲਵਾਰ ਐਫ. ਆਈ. ਆਰ. ਦਰਜ ਕੀਤੀ ਗਈ ਸੀ।
ਇਸ ਮੁਤਾਬਕ ਮੁਲਜ਼ਮਾਂ ਨੇ ਲੋਕਾਂ ਨਾਲ ਕਰੀਬ 15,000 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ । ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਫਾਰੈਂਸਿਕ ਵਿਸ਼ਲੇਸ਼ਣ ਅਤੇ ‘ਕੈਸ਼ ਕੋਰੀਅਰ’ ਦੇ ਬਿਆਨ ’ਚ ਹੈਰਾਨ ਕਰਨ ਵਾਲੇ ਦੋਸ਼ ਲੱਗੇ ਹਨ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਹੁਣ ਤੱਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਗਭਗ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਹ' ਜਾਂਚ ਦਾ ਮਾਮਲਾ ਹੈ।