'ਮਹਾਦੇਵ ਐਪ' ਦਾ ਮਾਲਕ ਰਵੀ ਉੱਪਲ ਦੁਬਈ 'ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

Wednesday, Dec 13, 2023 - 02:22 PM (IST)

'ਮਹਾਦੇਵ ਐਪ' ਦਾ ਮਾਲਕ ਰਵੀ ਉੱਪਲ ਦੁਬਈ 'ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਨਵੀਂ ਦਿੱਲੀ- ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿਚੋਂ ਇਕ ਰਵੀ ਉੱਪਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਬੇਨਤੀ 'ਤੇ ਇੰਟਰਪੋਲ ਵਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਦੁਬਈ ਦੀ ਸਥਾਨਕ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਉੱਪਲ (43) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਭਾਰਤ ਲਿਆਉਣ ਲਈ ਦੁਬਈ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਨ। ਈਡੀ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਉੱਪਲ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਸੁਖਦੇਵ ਦੇ ਸੁਰੱਖਿਆ ਕਰਮੀ ਨੇ ਵੀ ਹਸਪਤਾਲ 'ਚ ਤੋੜਿਆ ਦਮ, ਸ਼ੂਟਰਾਂ ਨੇ ਮਾਰੀਆਂ ਸੀ ਗੋਲੀਆਂ

ਈਡੀ ਤੋਂ ਇਲਾਵਾ ਛੱਤੀਸਗੜ੍ਹ ਅਤੇ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਵੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ 28 ਸਾਲਾ ਚੰਦਰਕਾਂਤ ਦੀ ਵੀ ਭਾਲ ਕੀਤੀ ਜਾ ਰਹੀ ਹੈ। ਏਜੰਸੀ ਨੇ ਚਾਰਜਸ਼ੀਟ 'ਚ ਅਦਾਲਤ ਨੂੰ ਦੱਸਿਆ ਸੀ ਕਿ ਉੱਪਲ ਕੋਲ ਪ੍ਰਸ਼ਾਂਤ ਮਹਾਸਾਗਰ 'ਚ ਇਕ ਟਾਪੂ ਦੇਸ਼ ਵੈਨੂਆਟੂ ਦਾ ਪਾਸਪੋਰਟ ਹੈ ਅਤੇ ਉਸ ਨੇ ਭਾਰਤੀ ਨਾਗਰਿਕਤਾ ਨਹੀਂ ਛੱਡੀ ਹੈ। ਸੰਘੀ ਜਾਂਚ ਏਜੰਸੀ ਨੇ ਅਕਤੂਬਰ 'ਚ ਛੱਤੀਸਗੜ੍ਹ ਦੇ ਰਾਏਪੁਰ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਉੱਪਲ ਅਤੇ ਇੰਟਰਨੈਟ ਆਧਾਰਿਤ ਪਲੇਟਫਾਰਮ ਦੇ ਇਕ ਹੋਰ ਪ੍ਰਮੋਟਰ ਸੌਰਭ ਚੰਦਰਾਕਰ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿਚ ਇਕ ਚਾਰਜਸ਼ੀਟ ਦਾਇਰ ਕੀਤੀ ਸੀ। ਬਾਅਦ ਵਿਚ ਅਦਾਲਤ ਦੇ ਗੈਰ-ਜ਼ਮਾਨਤੀ ਵਾਰੰਟ ਦੇ ਆਧਾਰ 'ਤੇ ਈਡੀ ਦੀ ਬੇਨਤੀ 'ਤੇ ਇੰਟਰਪੋਲ ਵਲੋਂ ਦੋਵਾਂ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਸਨ। 

ਇਹ ਵੀ ਪੜ੍ਹੋ-  ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ 'ਲੇਡੀ ਡੌਨ' ਨੇ ਸਪਲਾਈ ਕੀਤੇ ਸਨ ਹਥਿਆਰ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਈਡੀ ਨੇ ਇਸਤਗਾਸਾ ਪੱਖ ਦੀ ਸ਼ਿਕਾਇਤ ਵਿਚ ਕਿਹਾ ਕਿ ਉੱਪਲ ਅਪਰਾਧ ਤੋਂ ਕਮਾਈ ਇਕੱਠੀ ਕਰਨ ਅਤੇ ਉਸ ਆਮਦਨ 'ਕੇ ਐਸ਼ ਕਰਨ ਅਤੇ ਉਸ ਨੂੰ ਲੁਕਾਉਣ ਵਿਚ ਸ਼ਾਮਲ ਹੈ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਇਕ ਸਹਾਇਕ ਸਬ-ਇੰਸਪੈਕਟਰ ਚੰਦਰਭੂਸ਼ਣ ਵਰਮਾ ਅਤੇ ਕੁਝ ਹੋਰ ਲੋਕ ਜ਼ਰੀਏ ਛੱਤੀਸਗੜ੍ਹ ਦੇ ਨੌਕਰਸ਼ਾਹਾਂ ਅਤੇ ਨੇਤਾਵਾਂ ਨੂੰ ਰਿਸ਼ਵਤ ਦੇ ਪੈਸੇ ਪਹੁੰਚਾਏ ਜਾ ਰਹੇ ਸਨ ਅਤੇ ਇਹ ਸਭ ਉੱਪਲ ਦੀ ਨਿਗਰਾਨੀ ਵਿਚ ਹੋ ਰਿਹਾ ਸੀ। 

ਇਹ ਵੀ ਪੜ੍ਹੋ- ਸੰਸਦ 'ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਅੱਜ, PM ਮੋਦੀ-ਉਪ ਰਾਸ਼ਟਰਪਤੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਇਨਫੋਰਸਮੈਂਟ ਡਾਇਰੈਕਟੋਰੇਟ ਮੁਤਾਬਕ ਇਸ ਮਾਮਲੇ 'ਚ ਅਪਰਾਧ ਦੀ ਅਨੁਮਾਨਤ ਕਮਾਈ ਲਗਭਗ 6,000 ਕਰੋੜ ਰੁਪਏ ਹੈ। ਨਵੰਬਰ 'ਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਠੀਕ ਪਹਿਲਾਂ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਫੋਰੈਂਸਿਕ ਵਿਸ਼ਲੇਸ਼ਣ ਅਤੇ ਅਸੀਮ ਦਾਸ ਨਾਮ ਦੇ ਇਕ ਵਿਅਕਤੀ ਵਲੋਂ ਦਿੱਤੇ ਗਏ ਇਕ ਬਿਆਨ ਨੇ 'ਹੈਰਾਨ ਕਰਨ ਵਾਲੇ' ਖੁਲਾਸੇ ਕੀਤੇ ਹਨ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ ਸਾਬਕਾ ਮੁਖੀ ਮੰਤਰੀ ਭੁਪੇਸ਼ ਬਘੇਲ ਨੂੰ ਹੁਣ ਤੱਕ ਲਗਭਗ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News