ਮਾਘ ਮੇਲੇ ''ਚ ਪੁਲਸ ਨਾਲ ਝੜਪ ਮਗਰੋਂ ਭੁੱਖ-ਹੜਤਾਲ ''ਤੇ ਬੈਠੇ ਸ਼ੰਕਰਾਚਾਰੀਆ ਸਵਾਮੀ

Monday, Jan 19, 2026 - 02:52 PM (IST)

ਮਾਘ ਮੇਲੇ ''ਚ ਪੁਲਸ ਨਾਲ ਝੜਪ ਮਗਰੋਂ ਭੁੱਖ-ਹੜਤਾਲ ''ਤੇ ਬੈਠੇ ਸ਼ੰਕਰਾਚਾਰੀਆ ਸਵਾਮੀ

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਲੱਗੇ ਮਾਘ-ਮੇਲੇ 'ਚ ਮੌਨੀ ਮੱਸਿਆ ਦੇ ਇਸ਼ਨਾਨ ਤਿਉਹਾਰ 'ਤੇ ਐਤਵਾਰ ਨੂੰ ਗਲਤ ਰਵੱਈਏ ਤੋਂ ਦੁਖੀ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਸ਼ੰਕਰਾਚਾਰੀਆ ਜੀ ਐਤਵਾਰ ਤੋਂ ਲਗਾਤਾਰ ਬਿਨਾਂ ਭੋਜਨ ਅਤੇ ਪਾਣੀ ਦੇ ਧਰਨੇ 'ਤੇ ਬੈਠੇ ਹਨ। ਕੈਂਪ ਦੇ ਬਾਹਰ ਦੀ ਦੰਡ ਤਰਪਣ ਅਤੇ ਪੂਜਾ ਵੀ ਕੀਤੀ। ਸ਼ੰਕਰਾਚਾਰੀਆ ਦੀ ਮੰਗ ਹੈ ਕਿ ਪ੍ਰਸ਼ਾਸਨ ਪ੍ਰੋਟੋਕਾਲ ਨਾਲ ਉਨ੍ਹਾਂ ਨੂੰ ਲਿਜਾ ਕੇ ਗੰਗਾ ਇਸ਼ਨਾਨ ਕਰਵਾਏ। 

PunjabKesari

ਇਹ ਵੀ ਪੜ੍ਹੋ : ਪ੍ਰਯਾਗਰਾਜ ਮਾਘ ਮੇਲਾ: ਸ਼ੰਕਰਾਚਾਰੀਆ ਦੀ ਪਾਲਕੀ ਰੋਕਣ 'ਤੇ ਭੜਕੇ ਸ਼ਰਧਾਲੂ, ਪੁਲਸ ਨਾਲ ਹੋਈ ਝੜਪ

ਦੱਸਣਯੋਗ ਹੈ ਕਿ ਮੌਨੀ ਮੱਸਿਆ 'ਤੇ ਪਾਲਕੀ ਅਤੇ ਭਗਤਾਂ ਨਾਲ ਇਸ਼ਨਾਨ ਦੀ ਮਨਜ਼ੂਰੀ ਨਾ ਦਿੱਤੇ ਜਾਣ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨਾਲ ਵਿਆਦ ਹੋਇਆ ਸੀ। ਵਿਵਾਦ ਦੌਰਾਨ ਸ਼ੰਕਰਾਚਾਰੀਆ ਦੇ ਚੇਲਿਆਂ ਅਤੇ ਭਗਤਾਂ ਨਾਲ ਪੁਲਸ ਦੀ ਧੱਕਾ-ਮੁੱਕੀ ਵੀ ਹੋਈ ਸੀ। ਇਸ ਤੋਂ ਬਾਅਦ ਸ਼ੰਕਰਾਚਾਰੀਆ ਨੂੰ ਪੁਲਸ ਪ੍ਰਸ਼ਾਸਨ ਨੇ ਬਿਨਾਂ ਇਸ਼ਨਾਨ ਦੇ ਵਾਪਸ ਭੇਜ ਦਿੱਤਾ ਸੀ। ਵਾਪਸ ਆਉਣ ਦੇ ਬਾਅਦ ਤੋਂ ਹੀ ਸ਼ੰਕਰਾਚਾਰੀਆ ਸਵਾਮੀ ਆਪਣੇ ਕੈਂਪ 'ਚ ਭੁੱਖ-ਹੜਤਾਲ 'ਤੇ ਬੈਠੇ ਹਨ। ਮਾਘ ਮੇਲੇ 'ਚ ਗੰਗਾ ਨਦੀ ਦੇ ਉਸ ਪਾਰ ਸੈਕਟਰ 4 'ਚ ਤ੍ਰਿਵੇਣੀ ਰੋਡ 'ਤੇ ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਦਾ ਕੈਂਪ ਸਥਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News