''ਪੈਸੇ ਨਹੀਂ ਦਿੱਤੇ ਤਾਂ ਜਾਨੋਂ ਮਾਰ ਦੇਵਾਂਗੇ''...ਮਾਫੀਆ ਅਤੀਕ ਅਹਿਮਦ ਦੇ ਰਿਸ਼ਤੇਦਾਰਾਂ ਨੇ ਮੰਗੀ ਫਿਰੌਤੀ

Saturday, Sep 14, 2024 - 04:00 AM (IST)

''ਪੈਸੇ ਨਹੀਂ ਦਿੱਤੇ ਤਾਂ ਜਾਨੋਂ ਮਾਰ ਦੇਵਾਂਗੇ''...ਮਾਫੀਆ ਅਤੀਕ ਅਹਿਮਦ ਦੇ ਰਿਸ਼ਤੇਦਾਰਾਂ ਨੇ ਮੰਗੀ ਫਿਰੌਤੀ

ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲੇ ਵਿਚ ਆਈ. ਏ.-227 ਦੇ ਗੈਂਗ ਲੀਡਰ ਰਹੇ ਅਤੀਕ ਅਹਿਮਦ ਦੇ ਨਜ਼ਦੀਕੀ  ਰਿਸ਼ਤੇਦਾਰਾਂ ਨੇ ਇਕ ਵਾਰ ਫਿਰ ਧਮਕੀ ਦੇ ਕੇ  20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। 

ਪੀੜਤ ਦਾ ਦੋਸ਼ ਹੈ ਕਿ ਏਅਰਪੋਰਟ ਖੇਤਰ ਦੇ ਮਾਫੀਆ ਦੇ ਸਰਗਣਾ ਸਵ. ਨਸੀਮ ਅਹਿਮਦ ਉਰਫ਼ ਨੱਸਨ ਦੇ ਪੁੱਤਰਾਂ ਜੀਸ਼ਾਨ ਅਹਿਮਦ ਅਤੇ ਅਲਫ਼ੈਜ਼ ਅਹਿਮਦ ਨੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਸ ਨੇ  20  ਲੱਖ  ਰੁਪਏ ਨਹੀਂ ਦਿੱਤੇ ਤਾਂ ਉਹ ਉਸ ਨੂੰ  ਜਾਨੋਂ ਮਾਰ ਦੇਣਗੇ। ਸ਼ਿਕਾਇਤ ਮਿਲਣ ਤੋਂ ਬਾਅਦ ਏਅਰਪੋਰਟ ਥਾਣੇ ਦੀ ਪੁਲਸ ਨੇ ਨਾਮਜ਼ਦ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਸੂਤਰਾਂ ਮੁਤਾਬਕ, ਸ਼ਾਹਾ ਉਰਫ ਪੀਪਲ ਪਿੰਡ ਕਟਹੁਲਾ ਗੌਸਪੁਰ ਦੇ ਨਿਵਾਸੀ ਰਿਟਾਇਰਡ ਫੌਜੀ ਸ਼੍ਰੀਕਾਂਤਾ ਪ੍ਰਧਾਨ ਦਾ ਦੋਸ਼ ਹੈ ਕਿ ਉਹ ਆਪਣੇ ਪਲਾਟ ’ਤੇ ਮਕਾਨ ਦੀ ਉਸਾਰੀ ਕਰਵਾ ਰਹੇ ਹਨ। ਇਸੇ ਦੌਰਾਨ ਜੀਸ਼ਾਨ ਅਹਿਮਦ ਅਤੇ ਅਲਫੈਜ਼ ਅਹਿਮਦ ਪੁੱਤਰ ਸਵ.  ਨਸੀਮ ਅਹਿਮਦ ਉਰਫ ਨੱਸਨ ਅਤੇ ਉਸ ਦੇ  20 ਸਾਥੀ ਆਏ ਅਤੇ ਉਸ ਦੀ ਜ਼ੇਬ ਵਿਚ ਰੱਖੇ ਇਕ ਲੱਖ ਰੁਪਏ  ਕੱਢ ਕੇ ਫਰਾਰ ਹੋ ਗਏ।


author

Inder Prajapati

Content Editor

Related News