HC ਦੀ ਟਿੱਪਣੀ- ਵਿਆਹ ਦਾ ਮਤਲਬ ਸਿਰਫ਼ ਸਰੀਰਕ ਸੁੱਖ ਹੀ ਨਹੀਂ, ਪਰਿਵਾਰ ਵਧਾਉਣਾ ਵੀ ਜ਼ਰੂਰੀ

Wednesday, Sep 21, 2022 - 12:02 PM (IST)

ਚੇਨਈ- ਮਦਰਾਸ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਵਿਆਹ ਨੂੰ ਲੈ ਕੇ ਅਹਿਮ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਕਿਹਾ ਹੈ ਕਿ ਵਿਆਹ ਦਾ ਮਤਲਬ ਸਿਰਫ਼ ਸਰੀਰਕ ਸੁੱਖ ਪ੍ਰਾਪਤ ਕਰਨਾ ਹੀ ਨਹੀਂ ਸਗੋਂ ਪਰਿਵਾਰ ਨੂੰ ਅੱਗੇ ਲਿਜਾਣਾ ਵੀ ਹੈ। ਇਹ ਇਕੋ ਇਕ ਆਧਾਰ ਹੈ ਜਿਸ ਤੋਂ ਪਰਿਵਾਰ ਦੀ ਲੜੀ ਅੱਗੇ ਵਧਦੀ ਹੈ। ਅਦਾਲਤ ਨੇ ਇਹ ਟਿੱਪਣੀ ਬੱਚੇ ਦੀ ਕਸਟਡੀ ਨੂੰ ਲੈ ਕੇ ਇਕ ਵਕੀਲ ਜੋੜੇ ਦਰਮਿਆਨ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਕੀਤੀ।

ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਕਿਸੇ ਵੀ ਵਿਆਹ ਵਿਚ ਬੱਚੇ ਹੀ ਆਪਣੇ ਮਾਤਾ-ਪਿਤਾ ਨੂੰ ਇਕੱਠੇ ਰੱਖਣ ਦਾ ਆਧਾਰ ਹੁੰਦੇ ਹਨ। ਜਸਟਿਸ ਕ੍ਰਿਸ਼ਨਨ ਰਾਮਾਸਾਮੀ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ‘ਜੋੜੇ’ ਦਾ ਰਿਸ਼ਤਾ ਖਤਮ ਹੋ ਸਕਦਾ ਹੈ ਪਰ ਉਹ ਬੱਚਿਆਂ ਕਾਰਨ ਮਾਤਾ ਅਤੇ ਪਿਤਾ ਦੇ ਰੂਪ ’ਚ ਬਣੇ ਰਹਿੰਦੇ ਹਨ। ਜਸਟਿਸ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਬੱਚੇ ਲਈ ਉਸ ਦੀ ਮਾਂ ਅਤੇ ਪਿਤਾ ਦੋਵੇਂ ਮਹੱਤਵਪੂਰਨ ਹੁੰਦੇ ਹਨ, ਭਾਵੇਂ ਉਨ੍ਹਾਂ ਵਿਚੋਂ ਕਿਸੇ ਇਕ ਨੇ ਬਾਅਦ ’ਚ ਕਿਸੇ ਹੋਰ ਨਾਲ ਵਿਆਹ ਕਰ ਲਿਆ ਹੋਵੇ।  

ਵਿਆਹ ਬੰਧਨ ਦੇ ਮਹੱਤਵ ਨੂੰ ਸਾਰੇ ਲੋਕਾਂ ਨੂੰ ਸਮਝਣਾ ਹੋਵੇਗਾ। ਜੇਕਰ ਤੁਸੀਂ ਸਮਝਦੇ ਹੋ ਕਿ ਵਿਆਹ ਸਿਰਫ਼ ਸਰੀਰਕ ਸੁੱਖ ਲਈ ਹੈ ਤਾਂ ਇਹ ਨਿਆਂ ਉੱਚਿਤ ਨਹੀਂ ਹੈ। ਵਿਆਹ ਦਾ ਮੁੱਖ ਉਦੇਸ਼ ਪਰਿਵਾਰ ਨੂੰ ਵਧਾਉਣਾ ਹੈ ਅਤੇ ਬੱਚਿਆਂ ਨੂੰ ਸਹੀ ਮਾਹੌਲ ਦੇਣਾ ਹੈ ਤਾਂ ਕਿ ਇਕ ਚੰਗੇ ਸਮਾਜ ਦਾ ਨਿਰਮਾਣ ਹੋ ਸਕੇ। ਜੱਜ ਨੇ ਕਿਹਾ ਕਿ ਇਸ ਦੁਨੀਆ ’ਚ ਲਿਆਂਦੇ ਗਏ ਬੱਚਿਆਂ ਨੂੰ ਉਨ੍ਹਾਂ ਦੀ ਬਿਨਾਂ ਕਿਸੇ ਗਲਤੀ ਦੇ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਵੇਖਿਆ ਕਿ ਬੱਚਿਆਂ ਦਾ ਮੌਲਿਕ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣੇ ਮਾਤਾ ਅਤੇ ਪਿਤਾ ਨਾਲ ਇਕ ਪਿਆਰ ਭਰੇ ਸਬੰਧ ਦੀ ਲੋੜ ਹੁੰਦੀ ਹੈ ਪਰ ਆਪਸ ਦੇ ਝਗੜੇ ਕਾਰਨ ਉਹ ਪ੍ਰੇਸ਼ਾਨ ਹੋ ਜਾਂਦੇ ਹਨ।

ਜਾਣੋ ਕੀ ਪੂਰਾ ਮਾਮਲਾ

ਦਰਅਸਲ ਇਕ ਪਤਨੀ ਨੇ ਅਦਾਲਤ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਉਸ ਨੂੰ  ਅਦਾਲਤ ਦੇ ਕਈ ਹੁਕਮਾਂ ਦੇ ਬਾਵਜੂਦ ਪਤਨੀ ਨੂੰ ਬੱਚੇ ਨਾਲ ਮਿਲਣ ਨਹੀਂ ਦੇ ਰਿਹਾ। ਇਸ ਲਈ ਉਸ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ। ਔਰਤ ਨੇ ਅਦਾਲਤ ਨੂੰ ਕਿਹਾ ਕਿ ਪਤੀ ਨੇ ਮਾਂ ਵਜੋਂ ਮੇਰੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨਾ ਗਲਤ ਹੈ । ਇਹ ਮੇਰਾ ਹੱਕ ਖੋਹਣ ਵਾਲਾ ਹੈ। ਇਸ ’ਤੇ ਜਸਟਿਸ ਰਾਮਾਸਾਮੀ ਨੇ ਕਿਹਾ ਕਿ ਬੱਚੇ ਨੂੰ ਆਪਣੀ ਮਾਂ ਜਾਂ ਪਿਤਾ ਦੇ ਖਿਲਾਫ ਖੜ੍ਹਾ ਕਰਨਾ ਗਲਤ ਹੈ।


Tanu

Content Editor

Related News