ਮੱਧ ਪ੍ਰਦੇਸ਼ ''ਚ 2 ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜਿਉਂਦੇ ਸੜੇ

03/19/2020 3:43:23 PM

ਸ਼ਾਜਾਪੁਰ— ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਬਾਇਪਾਸ 'ਤੇ ਬੁੱਧਵਾਰ ਦੇਰ ਰਾਤ ਇਕ ਹਾਦਸੇ 'ਚ 5 ਲੋਕਾਂ ਦੀ ਸੜਨ ਨਾਲ ਮੌਤ ਹੋ ਗਈ। ਪੁਲਸ ਕਮਿਸ਼ਨਰ ਆਰ.ਐੱਸ. ਪ੍ਰਜਾਪਤੀ ਨੇ ਵੀਰਵਾਰ ਨੂੰ ਦੱਸਿਆ ਕਿ ਬੀਤੀ ਰਾਤ ਲਗਭਗ 10 ਵਜੇ ਬਾਇਪਾਸ 'ਤੇ ਬੇਕਾਬੂ ਹੋ ਕੇ ਮਿੰਨੀ ਟਰੱਕ ਪਲਟ ਗਿਆ ਅਤੇ ਪਿੱਛਿਓਂ ਆ ਰਿਹਾ ਟਰੱਕ ਉਸ ਨਾਲ ਟਕਰਾ ਗਿਆ। ਦੋਵੇਂ ਵਾਹਨਾਂ 'ਚ ਟੱਕਰ ਤੋਂ ਅੱਗ ਲੱਗ ਗਈ। ਅੱਗ 'ਚ ਦੋਹਾਂ ਟਰੱਕਾਂ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ।  

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਿਵਪੁਰੀ ਦੇ ਸਿਰਸੌਂਦ ਪਿੰਡ ਦੇ ਰਹਿਣ ਵਾਲੇ ਸ਼ਿਸ਼ੁਪਾਲ ਕੋਹਲੀ (25), ਸੰਦੀਪ ਸ਼ਿਵਹਰੇ, ਵਿਨੋਦ ਯਾਦਵ ਦੇ ਤੌਰ 'ਤੇ ਹੋਈ ਹੈ। 2 ਮ੍ਰਿਤਕਾਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ। ਪ੍ਰਜਾਪਤੀ ਨੇ ਦੱਸਿਆ ਕਿ ਹਾਦਸੇ 'ਚ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਪੂਰੀ ਜਾਂਚ ਕਰ ਰਹੀ ਹੈ।


DIsha

Content Editor

Related News