ਸ਼ਿਵ ਸੈਨਾ ਨੇਤਾ ਰਮੇਸ਼ ਸਾਹੂ ਦੀ ਗੋਲੀ ਮਾਰ ਕੇ ਹੱਤਿਆ

Wednesday, Sep 02, 2020 - 02:01 PM (IST)

ਸ਼ਿਵ ਸੈਨਾ ਨੇਤਾ ਰਮੇਸ਼ ਸਾਹੂ ਦੀ ਗੋਲੀ ਮਾਰ ਕੇ ਹੱਤਿਆ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਤੇਜਾਜੀ ਨਗਰ ਥਾਣਾ ਖੇਤਰ 'ਚ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਰਹੇ ਰਮੇਸ਼ ਸਾਹੂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਰਾਤ 70 ਸਾਲਾ ਸ਼੍ਰੀ ਸਾਹੂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵ ਸੈਨਾ ਦੀ ਮੱਧ ਪ੍ਰਦੇਸ਼ ਇਕਾਈ ਦੇ ਸਾਲ 1991 ਤੋਂ 2001 ਤੱਕ ਪ੍ਰਦੇਸ਼ ਪ੍ਰਧਾਨ ਰਹੇ ਸ਼੍ਰੀ ਸਾਹੂ ਬੀਤੇ ਕੁਝ ਸਾਲਾਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰ ਹੋ ਕੇ ਇੱਥੇ ਤੇਜਾਜੀ ਨਗਰ ਥਾਣਾ ਖੇਤਰ 'ਚ ਢਾਬਾ ਚੱਲਾ ਰਹੇ ਸਨ। ਮੰਗਲਵਾਰ ਰਾਤ ਇੱਥੇ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਘਟਨਾ ਮੰਗਲਵਾਰ ਰਾਤ 1.30 ਤੋਂ 2.30 ਵਜੇ ਦਰਮਿਆਨ ਦੀ ਹੈ।

ਘਟਨਾ ਦੇ ਸਮੇਂ ਸ਼੍ਰੀ ਸਾਹੂ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਮੌਜੂਦ ਸੀ। ਪੁਲਸ ਇਸ ਵਾਰਦਾਤ ਨੂੰ ਪਹਿਲੀ ਨਜ਼ਰ 'ਚ ਲੁੱਟ ਦੀ ਨੀਅਤ ਨਾਲ ਜੋੜ ਕੇ ਦੇਖ ਰਹੀ ਹੈ। ਇਸ ਦੇ ਨਾਲ ਹੀ ਸ਼੍ਰੀ ਸਾਹੂ ਦੇ ਅਪਰਾਧਕ ਰਿਕਾਰਡ ਨੂੰ ਦੇਖਦੇ ਹੋਏ ਆਪਸੀ ਰੰਜਿਸ਼ ਵਰਗੇ ਬਿੰਦੂਆਂ 'ਤੇ ਵੀ ਪੁਲਸ ਜਾਂਚ ਕਰ ਰਹੀ ਹੈ। ਸ਼੍ਰੀ ਸਾਹੂ ਦੀ ਹੱਤਿਆ 'ਤੇ ਸ਼ਿਵ ਸੈਨਾ ਦੀ ਇੰਦੌਰ ਇਕਾਈ ਦੇ ਮੁਖੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸਾਹੂ ਦੇ ਸਰਗਰਮ ਪ੍ਰਧਾਨਗੀ ਕਾਰਜਕਾਲ 'ਚ ਸ਼ਿਵ ਸੈਨਾ ਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ।


author

DIsha

Content Editor

Related News