ਮੱਧ ਪ੍ਰਦੇਸ਼: ਸੜਕ ਹਾਦਸੇ ''ਚ 7 ਲੋਕਾਂ ਦੀ ਮੌਤ, 5 ਜ਼ਖਮੀਂ

Monday, Nov 09, 2020 - 10:26 AM (IST)

ਮੱਧ ਪ੍ਰਦੇਸ਼: ਸੜਕ ਹਾਦਸੇ ''ਚ 7 ਲੋਕਾਂ ਦੀ ਮੌਤ, 5 ਜ਼ਖਮੀਂ

ਸਤਨਾ (ਵਾਰਤਾ)— ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਨਾਗੌਦ ਥਾਣਾ ਖੇਤਰ ਵਿਚ ਡੰਪਰ ਦੀ ਟੱਕਰ ਨਾਲ ਜੀਪ ਵਿਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀਂ ਹੋ ਗਏ। ਪੁਲਸ ਸੂਤਰਾਂ ਮੁਤਾਬਕ ਤੜਕੇ ਨਾਗੌਦ ਥਾਣਾ ਖੇਤਰ ਵਿਚ ਇਕ ਮੋੜ 'ਤੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਵਿਚ 3 ਜਨਾਨੀਆਂ, 3 ਪੁਰਸ਼ ਅਤੇ ਇਕ ਬੱਚਾ ਸ਼ਾਮਲ ਹੈ।

ਜ਼ਖਮੀਂਆਂ ਨੂੰ ਇੱਥੇ ਜ਼ਿਲ੍ਹਾ ਹਸਪਤਾਲ 'ਚ ਲਿਜਾਇਆ ਗਿਆ। ਕੁਝ ਨੂੰ ਗੰਭੀਰ ਹਾਲਤ ਹੋਣ 'ਤੇ ਰੀਵਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਜੀਪ 'ਚ ਸਵਾਰ ਲੋਕ ਪੰਨਾ ਜ਼ਿਲ੍ਹੇ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਇਹ ਲੋਕ ਰੀਵਾ ਡਵੀਜ਼ਨ ਖੇਤਰ ਦੇ ਹੀ ਦੱਸੇ ਗਏ ਹਨ।


author

Tanu

Content Editor

Related News