ਮਮਤਾ ਭੁੱਲੀ ਕਲਯੁੱਗੀ ਮਾਂ, ਨਵਜੰਮੀ ਬੱਚੀ ''ਤੇ ਦਾਤਰੀ ਨਾਲ ਵਾਰ ਕਰ ਕੇ ਕੀਤੀ ਹੱਤਿਆ

02/17/2020 4:26:56 PM

ਸ਼ਾਜਾਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਦੇ ਏਮਾ ਖੋਰੀਆ ਪਿੰਡ 'ਚ ਇਕ ਮਾਂ ਵਲੋਂ ਆਪਣੇ ਨਵਜੰਮੀ ਧੀ ਦੀ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ 26 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਕੇ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ। ਕਲਯੁੱਗੀ ਮਾਂ ਨੇ ਆਪਣੀ ਦੋ ਦਿਨ ਨਵਜੰਮੀ ਧੀ ਦੀ ਗਰਦਨ, ਸੀਨੇ ਅਤੇ ਢਿੱਡ 'ਤੇ ਦਾਤਰੀ ਨਾਲ ਵਾਰ ਕਰ ਕੇ ਹੱਤਿਆ ਕੀਤੀ। ਓਧਰ ਥਾਣੇ ਦੇ ਮੁਖੀ ਉਦੈ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਾਜਾਪੁਰ ਜ਼ਿਲੇ ਦੇ ਮੋਹਨ ਬੜੋਦੀਆ ਥਾਣਾ ਖੇਤਰ ਦੇ ਪਿੰਡ ਦੇਹਰੀਪਾਲ ਚੱਕ ਵਾਸੀ ਮੰਜੂ ਬਾਈ, ਪਤੀ ਰਾਏ ਸਿੰਘ ਡਿਲਿਵਰੀ ਲਈ ਪੇਕੇ ਏਮਾ ਖੋਰੀਆ ਪਿੰਡ ਆਈ ਹੋਈ ਸੀ। ਉਸ ਨੇ ਮੋਹਨ ਬੜੋਦੀਆ ਸਰਕਾਰੀ ਹਸਪਤਾਲ 'ਚ 11 ਫਰਵਰੀ ਦੀ ਰਾਤ 12 ਵਜੇ ਇਕ ਬੱਚੀ ਨੂੰ ਜਨਮ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਹ ਹਸਪਤਾਲ ਤੋਂ ਬੱਚੀ ਸਮੇਤ ਆਪਣੇ ਪੇਕੇ ਆ ਗਈ। ਉਸ ਨੇ 12 ਫਰਵਰੀ ਨੂੰ ਆਪਣੀ ਦੋ ਦਿਨ ਦੀ ਨਵਜੰਮੀ ਧੀ ਦੇ ਗਰਦਨ, ਸੀਨੇ ਅਤੇ ਢਿੱਡ 'ਤੇ ਦਾਤਰੀ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਨੂੰ ਤੁਰੰਤ ਸ਼ਾਜਾਪੁਰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਗੰਭੀਰ ਹਾਲਤ 'ਚ ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਬੱਚੀ ਦੀ 14 ਫਰਵਰੀ ਨੂੰ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲਣ 'ਤੇ ਦੋਸ਼ੀ ਮਾਂ ਮੰਜੂ ਬਾਈ ਨੂੰ ਹੱਤਿਆ ਦੇ ਮਾਮਲੇ 'ਚ 15 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸੇ ਦਿਨ ਸ਼ਾਜਾਪੁਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।


Tanu

Content Editor

Related News